42 ਸਾਲ ਦੀ ਹੋਈ ਲਾਰਾ ਦੱਤਾ, ਆਪਣੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਸਮਾਂ
Rupinder Kaler
April 16th 2020 11:39 AM --
Updated:
April 16th 2020 12:56 PM
ਲਾਰਾ ਦੱਤਾ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰ ਹੈ । 16 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹ 42 ਸਾਲਾਂ ਦੀ ਹੋ ਗਈ ਹੈ । ਲਾਰਾ ਨੇ ਮਹੇਸ਼ ਭੂਪਤੀ ਨਾਲ ਵਿਆਹ ਕਰਵਾਇਆ ਸੀ । ਦੋਹਾਂ ਦੇ ਵਿਆਹ ਨੂੰ 8 ਸਾਲ ਹੋ ਗਏ ਹਨ । ਲਾਰਾ ਤੇ ਮਹੇਸ਼ ਦੀ ਇੱਕ ਬੇਟੀ ਵੀ ਹੈ । ਲਾਰਾ ਨੇ ‘ਅੰਦਾਜ਼’ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਲਾਰਾ ਦਾ ਫ਼ਿਲਮੀ ਕਰੀਅਰ ਕੁਝ ਖ਼ਾਸ ਨਹੀਂ ਚੱਲਿਆ ।