42 ਸਾਲ ਦੀ ਹੋਈ ਲਾਰਾ ਦੱਤਾ, ਆਪਣੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਸਮਾਂ

Written by  Rupinder Kaler   |  April 16th 2020 11:39 AM  |  Updated: April 16th 2020 12:56 PM

42 ਸਾਲ ਦੀ ਹੋਈ ਲਾਰਾ ਦੱਤਾ, ਆਪਣੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਸਮਾਂ

ਲਾਰਾ ਦੱਤਾ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰ ਹੈ । 16 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹ 42 ਸਾਲਾਂ ਦੀ ਹੋ ਗਈ ਹੈ । ਲਾਰਾ ਨੇ ਮਹੇਸ਼ ਭੂਪਤੀ ਨਾਲ ਵਿਆਹ ਕਰਵਾਇਆ ਸੀ । ਦੋਹਾਂ ਦੇ ਵਿਆਹ ਨੂੰ 8 ਸਾਲ ਹੋ ਗਏ ਹਨ । ਲਾਰਾ ਤੇ ਮਹੇਸ਼ ਦੀ ਇੱਕ ਬੇਟੀ ਵੀ ਹੈ । ਲਾਰਾ ਨੇ ‘ਅੰਦਾਜ਼’ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਲਾਰਾ ਦਾ ਫ਼ਿਲਮੀ ਕਰੀਅਰ ਕੁਝ ਖ਼ਾਸ ਨਹੀਂ ਚੱਲਿਆ ।

https://www.instagram.com/p/B-4Cs1AjmBZ/

ਲਾਰਾ ਨੇ ਪਾਟਨਰ, ਨੋ ਐਂਟਰੀ, ਇਨਸਾਨ, ਐਲਾਨ, ਬਲੂ, ਦੋਸਤੀ ਹਾਊਸਫੁਲ ਸਮੇਤ ਲੱਗਪਗ 25 ਫ਼ਿਲਮਾਂ ਵਿੱਚ ਕੰਮ ਕੀਤਾ । ਲਾਰਾ ਭਾਵਂੇ ਬਾਲੀਵੁੱਡ ਵਿੱਚ ਐਕਟਿਵ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਖੂਬ ਧਮਾਲ ਮਚਾ ਰਹੀ ਹੈ । ਆਏ ਦਿਨ ਉਹ ਆਪਣੇ ਘਰ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਲਾਰਾ ਨੇ 16 ਫਰਵਰੀ 2011 ਵਿੱਚ ਮਹੇਸ਼ ਭੂਪਤੀ ਨਾਲ ਰਜ਼ਿਸਟਰ ਵਿਆਹ ਕਰਵਾਇਆ ਸੀ ।

https://www.instagram.com/p/B9tKCS-n_cF/

ਇਸ ਤੋਂ ਬਾਅਦ ਦੋਹਾਂ ਨੇ ਗੋਆ ਵਿੱਚ ਇਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ । ਲਾਰਾ ਦੇ ਪਿਤਾ ਪੰਜਾਬੀ ਹਨ ਤੇ ਮਾਂ ਐਗਲੋ ਇੰਡੀਅਨ ਹਨ । ਲਾਰਾ ਨੇ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ ।ਮਹੇਸ਼ ਭੂਪਤੀ ਵੀ ਅਮਰੀਕਾ ਰਹਿ ਚੁੱਕੇ ਹਨ । ਉਹਨਾਂ ਦਾ ਪਹਿਲਾ ਵਿਆਹ 2001 ਵਿੱਚ ਮਾਡਲ ਸ਼ਵੇਤਾ ਜੈਸ਼ੰਕਰ ਨਾਲ ਹੋਇਆ ਸੀ । ਮਹੇਸ਼ ਭੂਪਤੀ 11 ਗਰੈਂਡ ਸਲੈਮ ਜਿੱਤ ਚੁੱਕੇ ਹਨ ।

https://www.instagram.com/p/B8h3hZaHuS9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network