ਮਿਸ ਪੂਜਾ ਤੇ ਗੀਤਾ ਜ਼ੈਲਦਾਰ ਦਾ ਨਵਾਂ ਗੀਤ ‘Majhail Vs Malvain’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ‘ਮਾਝੇ ਤੇ ਮਾਲਵੇ’ ਵਾਲਿਆਂ ਦੀ ਖੱਟੀ-ਮਿੱਠੀ ਜਿਹੀ ਨੋਕ-ਝੋਕ, ਦੇਖੋ ਵੀਡੀਓ

By  Lajwinder kaur April 25th 2021 06:03 PM -- Updated: April 25th 2021 06:06 PM

ਗਾਇਕਾ ਮਿਸ ਪੂਜਾ (Miss Pooja) ਤੇ ਗਾਇਕ ਗੀਤਾ ਜ਼ੈਲਦਾਰ (Geeta Zaildar) ਦੀ ਜੋੜੀ ਇੱਕ ਵਾਰ ਫਿਰ ਤੋਂ ਇਕੱਠੇ ਚੱਕਵੀਂ ਬੀਟ ਵਾਲਾ ਰੋਮਾਂਟਿਕ ਸੌਂਗ ਲੈ ਕੇ ਆਏ ਨੇ। ਜੀ ਹਾਂ ‘ਮਝੈਲ Vs ਮਲਵੈਣ’ ਟਾਈਟਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦੋਵਾਂ ਸਿੰਗਰਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

majhai vs malvan new song of miss pooja and geeta zaildar Image Source: youtube

ਹੋਰ ਪੜ੍ਹੋ : ਸਹੁਰੇ ਘਰ ‘ਚ ਦੁੱਖ ਹੰਢਾਉਂਦੀਆਂ ਧੀਆਂ ਦੇ ਦਰਦ ਨੂੰ ਬਿਆਨ ਕਰ ਰਹੀ ਹੈ ਗਾਇਕਾ ਅਫਸਾਨਾ ਖ਼ਾਨ ਤੇ ਪਾਰਸ ਮਨੀ ਨਵੇਂ ਗੀਤ ‘ਦਿਲ ਸਾਡਾ’ ‘ਚ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗੀਤ, ਦੇਖੋ ਵੀਡੀਓ

inside image of miss pooja Image Source: youtube

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Preet Judge ਦੀ ਕਲਮ 'ਚੋਂ ਨਿਕਲੇ ਨੇ ਤੇ ਸੰਗੀਤਕ ਧੁਨਾਂ ਦੇ ਨਾਲ Jassi X ਨੇ ਸਜਾਇਆ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Sardaar Films ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਮਿਸ ਪੂਜਾ ਤੇ ਗੀਤਾ ਜ਼ੈਲਦਾਰ । ਗਾਣੇ ਚ ਮਾਝੇ ਤੇ ਮਾਲਵੇ ਵਾਲਿਆਂ ਦੀ ਖੱਟੀ ਮਿੱਠੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੱਸ ਸਕਦੇ ਨੇ ਉਨ੍ਹਾਂ ਨੂੰ ਇਹ ਗੀਤ ਕਿਵੇਂ ਦਾ ਲੱਗਿਆ।

inside image of majhail vs malvain song Image Source: youtube

ਇਸ ਗੀਤ ਨੂੰ Tahliwood Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੀਟੀ ਮਾਰ ਕੇ, ਸੀਟੀ-2 ਤੇ ‘ਕਿੱਲਰ ਰਕਾਨ’ ਗੀਤਾਂ ਦੇ ਨਾਲ ਇਹ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਦੋਵੇਂ ਹੀ ਗਾਇਕ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ।

singer geeta zaildar Image Source: youtube

Related Post