Trending:
ਮਿਸ ਪੂਜਾ ਤੇ ਗੀਤਾ ਜ਼ੈਲਦਾਰ ਦਾ ਨਵਾਂ ਗੀਤ ‘Majhail Vs Malvain’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ‘ਮਾਝੇ ਤੇ ਮਾਲਵੇ’ ਵਾਲਿਆਂ ਦੀ ਖੱਟੀ-ਮਿੱਠੀ ਜਿਹੀ ਨੋਕ-ਝੋਕ, ਦੇਖੋ ਵੀਡੀਓ
ਗਾਇਕਾ ਮਿਸ ਪੂਜਾ (Miss Pooja) ਤੇ ਗਾਇਕ ਗੀਤਾ ਜ਼ੈਲਦਾਰ (Geeta Zaildar) ਦੀ ਜੋੜੀ ਇੱਕ ਵਾਰ ਫਿਰ ਤੋਂ ਇਕੱਠੇ ਚੱਕਵੀਂ ਬੀਟ ਵਾਲਾ ਰੋਮਾਂਟਿਕ ਸੌਂਗ ਲੈ ਕੇ ਆਏ ਨੇ। ਜੀ ਹਾਂ ‘ਮਝੈਲ Vs ਮਲਵੈਣ’ ਟਾਈਟਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦੋਵਾਂ ਸਿੰਗਰਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
Image Source: youtube
Image Source: youtube
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Preet Judge ਦੀ ਕਲਮ 'ਚੋਂ ਨਿਕਲੇ ਨੇ ਤੇ ਸੰਗੀਤਕ ਧੁਨਾਂ ਦੇ ਨਾਲ Jassi X ਨੇ ਸਜਾਇਆ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Sardaar Films ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਮਿਸ ਪੂਜਾ ਤੇ ਗੀਤਾ ਜ਼ੈਲਦਾਰ । ਗਾਣੇ ਚ ਮਾਝੇ ਤੇ ਮਾਲਵੇ ਵਾਲਿਆਂ ਦੀ ਖੱਟੀ ਮਿੱਠੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੱਸ ਸਕਦੇ ਨੇ ਉਨ੍ਹਾਂ ਨੂੰ ਇਹ ਗੀਤ ਕਿਵੇਂ ਦਾ ਲੱਗਿਆ।
Image Source: youtube
ਇਸ ਗੀਤ ਨੂੰ Tahliwood Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੀਟੀ ਮਾਰ ਕੇ, ਸੀਟੀ-2 ਤੇ ‘ਕਿੱਲਰ ਰਕਾਨ’ ਗੀਤਾਂ ਦੇ ਨਾਲ ਇਹ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਦੋਵੇਂ ਹੀ ਗਾਇਕ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ।
Image Source: youtube