ਅੱਜ ਦੇ ਦਿਨ ਮਿਸ ਪੂਜਾ ਦੇ ਘਰ 'ਚ ਆਈ ਸੀ ਖੁਸ਼ੀ, ਪਿਆਰੀ ਜਿਹੀ ਪੋਸਟ ਪਾ ਕੇ ਭਾਣਜੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

By  Lajwinder kaur July 29th 2020 04:53 PM

ਪੰਜਾਬੀ ਗਾਇਕਾ ਮਿਸ ਪੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਛੋਟੇ ਬੱਚੇ ਦੇ ਨਾਲ ਖੂਬ ਸਮਾਂ ਬਿਤਾ ਰਹੇ ਨੇ ।

 ਹੋਰ ਵੇਖੋ: ਕਦੇ ਘਰ ਦੀ ਗਰੀਬੀ ਕਰਕੇ ਭੁੱਖੇ ਪੇਟ ਸੌਂਦੀ ਸੀ ਭਾਰਤੀ, ਅੱਜ ਇੱਕ ਸ਼ੋਅ ਦੇ ਲੈਂਦੀ ਹੈ ਏਨੇਂ ਲੱਖ ਰੁਪਏ

ਅੱਜ ਦਾ ਦਿਨ ਉਨ੍ਹਾਂ ਦੇ ਲਈ ਬਹੁਤ ਖ਼ਾਸ ਹੈ ਕਿਉਂਕਿ ਅੱਜ ਉਨ੍ਹਾਂ ਦੀ ਕਿਊਟ ਜਿਹੀ ਭਾਣਜੀ ਦਾ ਬਰਥਡੇਅ ਹੈ । ਉਨ੍ਹਾਂ ਨੇ ਆਪਣੀ ਭਾਣਜੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਪਾਰੂ । ਚਲੋ ਜੀ ਸਾਰੇ ਜਲਦੀ ਜਲਦੀ ਵਿਸ਼ ਕਰੋ !! ਇੱਕ ਸਾਲ ਦੀ ਹੋਗੀ ਆਪਣੀ ਭਾਣਜੀ ਪਰਵਾਨ ਕੌਰ (Parwaan Kaur) ਵਾਹਿਗੁਰੂ ਮਿਹਰ ਕਰਨ’ । ਫੈਨਜ਼ ਕਮੈਂਟਸ ਕਰਕੇ ਬੱਚੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

ਦੱਸ ਦਈਏ ਹਾਲ ਹੀ ‘ਚ ਮਿਸ ਪੂਜਾ ਤੇ ਗੀਤਾ ਜ਼ੈਲਦਾਰ ਡਿਊਟ ਗੀਤ ‘ਕਿੱਲਰ ਰਕਾਨ’ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਮਿਸ ਪੂਜਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।

 

Related Post