ਕਦੇ ਘਰ ਦੀ ਗਰੀਬੀ ਕਰਕੇ ਭੁੱਖੇ ਪੇਟ ਸੌਂਦੀ ਸੀ ਭਾਰਤੀ, ਅੱਜ ਇੱਕ ਸ਼ੋਅ ਦੇ ਲੈਂਦੀ ਹੈ ਏਨੇਂ ਲੱਖ ਰੁਪਏ

Written by  Rupinder Kaler   |  July 03rd 2020 05:54 PM  |  Updated: July 03rd 2020 05:54 PM

ਕਦੇ ਘਰ ਦੀ ਗਰੀਬੀ ਕਰਕੇ ਭੁੱਖੇ ਪੇਟ ਸੌਂਦੀ ਸੀ ਭਾਰਤੀ, ਅੱਜ ਇੱਕ ਸ਼ੋਅ ਦੇ ਲੈਂਦੀ ਹੈ ਏਨੇਂ ਲੱਖ ਰੁਪਏ

ਭਾਰਤੀ ਸਿੰਘ ਨੂੰ ਅੱਜ ਕੌਣ ਨਹੀਂ ਜਾਣਦਾ ਹੈ, ਅੱਜ ਉਹ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਉਹ ਟੈਲੀਵਿਜ਼ਨ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤਕ ਕੰਮ ਕਰ ਚੁੱਕੀ ਹੈ। ਅੱਜ ਭਾਰਤੀ ਸਿੰਘ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 3 ਜੁਲਾਈ, 1984 'ਚ ਅੰਮ੍ਰਿਤਸਰ 'ਚ ਹੋਇਆ ਸੀ। ਭਾਰਤੀ ਸਿੰਘ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਕੁੱਲ 2 ਸਾਲ ਦੀ ਉਮਰ 'ਚ ਹੀ ਪਿਤਾ ਨੂੰ ਗੁਆ ਚੁੱਕੀ ਹੈ।

https://www.instagram.com/p/CBu2vgVBHT5/

ਭਾਰਤੀ ਸਿੰਘ ਦਾ ਕਹਿਣਾ ਹੈ ਕਿ ਮਾਂ ਨੇ ਦੁਬਾਰਾ ਵਿਆਹ ਕਰਨ ਦੀ ਬਜਾਏ ਸਾਰਾ ਧਿਆਨ ਸਾਡੀ ਪਰਵਰਿਸ਼ ਕਰਨ 'ਚ ਲੱਗਾ ਦਿੱਤਾ। ਅੱਜ ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ‘ਤੇ ਇਕ ਦੌਰ ਉਹ ਵੀ ਸੀ, ਜਦੋਂ ਉਹ ਵਧੇ ਹੋਏ ਵਜ਼ਨ ਕਾਰਨ ਰਾਤ-ਰਾਤ ਭਰ ਰੋਇਆ ਕਰਦੀ ਸੀ। ਭਾਰਤੀ ਦੇ ਤਿੰਨ ਭਰਾ-ਭੈਣ ਹੈ। ਇਕ ਸਮੇਂ ਉਨ੍ਹਾਂ ਦੀ ਲਾਈਫ 'ਚ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੇ ਕਦੇ-ਕਦੇ ਅੱਧਾ ਪੇਟ ਖਾਣਾ ਖਾ ਕੇ ਸੋਣਾ ਪੈਂਦਾ ਸੀ।

https://www.instagram.com/p/CBXsbRUACar/

ਕਦੇ ਗਰੀਬੀ 'ਚ ਦਿਨ ਕੱਟਣ ਵਾਲੀ ਭਾਰਤੀ ਸਿੰਘ ਅੱਜ ਇਕ ਸ਼ੋਅ ਲਈ ਮੋਟੀ ਫੀਸ ਲੈਂਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਉਹ ਇਕ ਸ਼ੋਅ ਦੇ ਕਰੀਬ 25 ਤੋਂ 30 ਲੱਖ ਰੁਪਏ ਲੈਂਦੀ ਹੈ। ਨਾਲ ਹੀ ਲਾਈਵ ਈਵੈਂਟ 'ਚ ਆਉਣ ਦੇ ਕਰੀਬ 15 ਲੱਖ ਤਕ ਚਾਰਜ ਕਰਦੀ ਹੈ।

https://www.instagram.com/p/CBC3Kj4gAg3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network