Mother’s Day 2022: ਜਾਣੋ ਕਿਉਂ ਮਨਾਇਆ ਜਾਂਦਾ ਹੈ ਮਾਂ ਦਿਵਸ ਤੇ ਇਸ ਦਾ ਮਹੱਤਵ

By  Pushp Raj May 7th 2022 05:00 PM

ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਲਿਹਾਜ ਨਾਲ ਇਸ ਸਾਲ 8 ਮਈ ਨੂੰ ਮਦਰਸ ਡੇਅ ਮਨਾਇਆ ਜਾਵੇਗਾ। ਮਾਂ ਭਾਵੇਂ ਜਨਮ ਦੇਣ ਵਾਲੀ ਹੋਵੇ ਜਾਂ ਪਾਲਣ ਵਾਲੀ, ਮਾਂ ਰੱਬ ਵੱਲੋਂ ਬਣਾਈ ਗਈ ਅਜਿਹੀ ਕ੍ਰਿਤੀ ਹੈ ਜੋ ਮਰਦੇ ਦਮ ਤਕ ਨਿਰਸਵਾਰਥ ਭਾਵ ਨਾਲ ਆਪਣੇ ਬੱਚੇ ’ਤੇ ਪਿਆਰ ਲੁਟਾਉਂਦੀ ਹੈ।

image From google

ਮਦਰਸ ਡੇਅ ਬੱਚਿਆਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ ਅਤੇ ਇਸ ਦਿਨ ਨੂੰ ਬੱਚੇ ਅਲੱਗ-ਅਲੱਗ ਤਰੀਕੇ ਨਾਲ ਆਪਣੀ ਮਾਂ ਨਾਲ ਮਨਾਉਂਦੇ ਹਨ। ਇਸ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਆਓ ਜਾਣਦੇ ਹਾਂ...

ਦਰਸ ਡੇਅ ਦੀ ਸ਼ੁਰੂਆਤ 1908 ’ਚ ਅਮਰੀਕਾ ਤੋਂ ਹੋਈ ਸੀ। ਅਮਰੀਕਾ ਦੇ ਵਰਜੀਨੀਆ ’ਚ ਰਹਿਣ ਵਾਲੀ ਏਨਾ ਨੇ ਆਪਣੀ ਮਾਂ ਦੇ ਪ੍ਰੇਮ ਅਤੇ ਸਮਰਪਣ ਨੂੰ ਦੇਖਦੇ ਹੋਏ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਏਨਾ ਦੀ ਮਾਂ ਨੇ ਉਸ ਨੂੰ ਬਹੁਤ ਹੀ ਪਿਆਰ ਨਾਲ ਪਾਲਿਆ-ਪੋਸਿਆ ਸੀ।

ਆਪਣੀ ਮਾਂ ਦੇ ਸਮਰਪਣ ਤੋਂ ਉਹ ਬਹੁਤ ਪ੍ਰਭਾਵਿਤ ਹੋਈ ਅਤੇ ਮਾਂ ਨਾਲ ਬੇਹੱਦ ਪਿਆਰ ਕਰਨ ਲੱਗੀ। ਉਸ ਦੌਰਾਨ ਏਨਾ ਨੇ ਪ੍ਰਤਿੱਗਿਆ ਕੀਤੀ ਸੀ ਕਿ ਉਹ ਕਦੇ ਵਿਆਹ ਨਹੀਂ ਕਰਵਾਏਗੀ ਅਤੇ ਮਾਂ ਦੀ ਸੇਵਾ ਉਸੀ ਭਾਵ ਨਾਲ ਕਰੇਗੀ, ਜਿਵੇਂ ਉਸ ਦੀ ਮਾਂ ਕਰਦੀ ਹੈ। ਕਾਫੀ ਸਮੇਂ ਬਾਅਦ ਏਨਾ ਦੀ ਮਾਂ ਦਾ ਦੇਹਾਂਤ ਹੋ ਗਿਆ।

image From google

ਇਸ ਤੋਂ ਬਾਅਦ ਅਮਰੀਕਾ ’ਚ ਏਨਾ ਨੇ ਜ਼ਖ਼ਮੀ ਹੋਏ ਫ਼ੌਜੀਆਂ ਦੀ ਦੇਖਭਾਲ ਮਾਂ ਦੇ ਰੂਪ ’ਚ ਕੀਤੀ। ਏਨਾ ਆਪਣੀ ਮਾਂ ਨੂੰ ਸਨਮਾਨ ਦੇਣਾ ਚਾਹੁੰਦੀ ਸੀ, ਇਸ ਲਈ ਉਹ ਇੱਕ ਅਜਿਹੇ ਦਿਨ ਦੀ ਤਲਾਸ਼ ਕਰ ਰਹੀ ਸੀ, ਜਿਸ ਦਿਨ ਦੁਨੀਆ ਦੀਆਂ ਸਾਰੀਆਂ ਮਾਂਵਾਂ ਨੂੰ ਸਨਮਾਨ ਮਿਲ ਸਕੇ। ਇਸ ਤੋਂ ਬਾਅਦ ਏਨਾ ਨੇ ਮਾਂ ਪ੍ਰਤੀ ਸਨਮਾਨ ਲਈ ‘ਮਦਰਸ ਡੇਅ’ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ 1911 ’ਚ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ‘ਮਦਰਸ ਡੇਅ’ ਮਨਾਉਣ ਦਾ ਐਲਾਨ ਕੀਤਾ ਗਿਆ। ਹੁਣ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ‘ਮਦਰਸ ਡੇਅ’ ਵਜੋਂ ਮਨਾਇਆ ਜਾਂਦਾ ਹੈ।

image From google

ਹੋਰ ਪੜ੍ਹੋ: ਕਪਿਲ ਸ਼ਰਮਾ ਨੇ ਫਿਲਮ ਮਾਂ ਲਈ ਦਿਵਿਆ ਦੱਤਾ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਵਧਾਈ

ਮਦਰਸ ਡੇਅ ਦਾ ਮਹੱਤਵ

ਮਾਂ ਦੇ ਬਲੀਦਾਨ ਤੇ ਨਿਰਸਵਾਰਥ ਪ੍ਰੇਮ ਪ੍ਰਤੀ ਆਭਾਰ ਪ੍ਰਗਟਾਉਣ ਲਈ ‘ਮਦਰਸ ਡੇਅ ਮਨਾਇਆ ਜਾਂਦਾ ਹੈ। ਬੱਚੇ ਇਸ ਖ਼ਾਸ ਦਿਨ ਆਪਣੀ ਮਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਆਪਣੀ ਮਾਂ ਨੂੰ ਪਿਆਰ ਪ੍ਰਗਟਾਉਣ ਲਈ ਬੱਚੇ ਗਿਫ਼ਟਸ, ਕਾਰਡਸ ਦਿੰਦੇ ਹਨ ਅਤੇ ਲੰਚ ਤੇ ਡਿਨਰ ਲਈ ਬਾਹਰ ਲੈ ਕੇ ਜਾਂਦੇ ਹਨ ਅਤੇ ਆਪਣੀ ਮਾਂ ਨੂੰ ਸਪੈਸ਼ਲ ਫੀਲ ਕਰਵਾਉਂਦੇ ਹਨ।

 

Related Post