ਕਪਿਲ ਸ਼ਰਮਾ ਨੇ ਫਿਲਮ ਮਾਂ ਲਈ ਦਿਵਿਆ ਦੱਤਾ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਵਧਾਈ

written by Pushp Raj | May 07, 2022

ਪੌਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ ਮਾਂ 6 ਮਈ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆ ਰਹੀ ਹੈ। ਦਰਸ਼ਕਾਂ ਦੇ ਨਾਲ ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲੇਸ ਵੀ ਇਸ ਫਿਲਮ ਤੇ ਫਿਲਮ ਦੀ ਪੂਰੀ ਦੀ ਟੀਮ ਦੀ ਜਮ ਕੇ ਤਾਰੀਫ ਕਰ ਰਹੇ ਹਨ।

image from instagram

ਦੱਸ ਦਈਏ ਕਿ ਫਿਲਮ ਦੀ ਰਿਲੀਜ਼ ਡੇਟ 'ਤੇ ਖ਼ਾਸ ਸਕ੍ਰੀਨਿੰਗ ਦੇ ਮੌਕੇ ਦਿਵਿਆ ਦੱਤਾ ਅਤੇ ਗਿੱਪੀ ਗਰੇਵਾਲ ਦੇ ਨਾਲ ਕਪਿਲ ਸ਼ਰਮਾ ਵੀ ਫਿਲਮ ਵੇਖਣ ਪਹੁੰਚੇ। ਫਿਲਮ ਵੇਖਣ ਤੋਂ ਬਾਅਦ ਕਪਿਲ ਸ਼ਰਮਾ ਨੇ ਇਸ ਫਿਲਮ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ।

ਫਿਲਮ ਨੂੰ ਲੈ ਕੇ ਕਪਿਲ ਸ਼ਰਮਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, " ਗਿੱਪੀ ਗਰੇਵਾਲ ਨੇ ਬਹੁਤ ਸੋਹਣੇ ਤੇ ਸੰਜ਼ੀਦਾ ਵਿਸ਼ੇ ਉੱਤੇ ਫਿਲਮਾਂ ਬਣਾਈਆਂ ਹਨ। 'ਅਰਦਾਸ' ਅਤੇ 'ਅਰਦਾਸ ਕਰਾਂ' ਫਿਲਮਾਂ ਮੈਂ ਦੇਖੀਆਂ ਹਨ ਤੇ ਹੁਣ ਇਹ ਫਿਲਮ ਵੇਖ ਕੇ ਵੀ ਮਜ਼ਾ ਆ ਗਿਆ।

image from instagram

ਕਪਿਲ ਨੇ ਅੱਗੇ ਕਿਹਾ ਕਿ ਦਿਵਿਆ ਦੱਤਾ ਨੇ ਕਮਾਲ ਦੀ ਅਦਾਕਾਰੀ ਕੀਤੀ। ਫਿਲਮ ਦਾ ਟ੍ਰੇਲਰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ, ਪਰ ਅਸਲ 'ਚ ਇਹ ਮਾਂ ਤੇ ਉਸ ਦੇ ਬੱਚਿਆਂ ਵਿਚਾਲੇ ਪਿਆਰ ਤੇ ਰਿਸ਼ਤੇ 'ਤੇ ਅਧਾਰਿਤ ਕਹਾਣੀ ਹੈ, ਜੋ ਹਰ ਕਿਸੇ ਦੇ ਦਿਲ ਨੂੰ ਛੂਹ ਲੈਂਦੀ ਹੈ।

ਕਪਿਲ ਸਾਰੇ ਦਰਸ਼ਕਾਂ ਨੂੰ ਫਿਲਮ ਵੇਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਫਿਲਮ ਹਰ ਵਿਅਕਤੀ ਨੂੰ ਵੇਖਣੀ ਚਾਹੀਦੀ ਹੈ। ਮੈਂ ਉਮੀਦ ਕਰਦਾਂ ਹਾਂ ਕਿ ਹਰ ਕਿਸੇ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ ਤੇ ਉਨ੍ਹਾਂ ਨੂੰ ਮਜ਼ਾ ਆਵੇਗਾ। ਮਾਂ ਟੀਮ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।

image from instagram

ਹੋਰ ਪੜ੍ਹੋ : ਪ੍ਰੈਗਨੈਂਸੀ ਦੌਰਾਨ ਚਾਕਲੇਟ ਬਾਲਸ ਨਾਲ ਸਵੀਟ ਕ੍ਰੇਵਿੰਗ ਨੂੰ ਟ੍ਰੀਟ ਕਰਦੀ ਨਜ਼ਰ ਆਈ ਸੋਨਮ ਕਪੂਰ, ਵੇਖੋ ਤਸਵੀਰਾਂ

ਦੱਸਣਯੋਗ ਹੈ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਦਿਵਿਆ ਦੱਤਾ, ਬੱਬਲ ਰਾਏ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਸਣੇ ਕਈ ਪੰਜਾਬੀ ਕਲਾਕਾਰ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਇਸ ਫਿਲਮ ਨੂੰ ਰਾਣਾ ਰਣਬੀਰ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਦੀ ਡਾਇਰੈਕਸ਼ਨ ਬਲਜੀਤ ਸਿੰਘ ਦਿਓ ਨੇ ਕੀਤੀ ਹੈ।

You may also like