ਐੱਮ.ਐੱਸ ਧੋਨੀ ਨੇ ਕੁਝ ਇਸ ਤਰ੍ਹਾਂ ਮਨਾਇਆ ਪਤਨੀ ਸਾਕਸ਼ੀ ਦਾ ਜਨਮ ਦਿਨ, ‘ਮਾਹੀ’ ਦੀ ਲਵ ਸਟੋਰੀ ਕਿਸੇ ਬਾਲੀਵੁੱਡ ਫ਼ਿਲਮ ਤੋਂ ਘੱਟ ਨਹੀਂ

By  Lajwinder kaur November 20th 2019 05:46 PM -- Updated: November 20th 2019 05:47 PM

ਸਾਬਕਾ ਇੰਡੀਅਨ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਆਪਣੀ ਪਤਨੀ ਸਾਕਸ਼ੀ ਦਾ 31ਵਾਂ ਜਨਮ ਦਿਨ ਬਹੁਤ ਹੀ ਪਿਆਰੇ ਢੰਗ ਨਾਲ ਮਨਾਇਆ ਹੈ। ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Happy Birthday Sakshi Dhoni. ❤️? pic.twitter.com/Ep5EPP48dh

— DHONIsm™ ❤️ (@DHONIism) November 19, 2019

ਜੇ ਗੱਲ ਕਰੀਏ ਕ੍ਰਿਕੇਟ ਦੇ ਮਾਹੀ ਯਾਨੀ ਕਿ ਮਹੇਂਦਰ ਸਿੰਘ ਧੋਨੀ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਵੀ ਵੱਧ ਦਿਲਚਸਪ ਹੈ। ਸਾਕਸ਼ੀ ਜੋ ਕਿ ਆਪਣੀ ਪੜ੍ਹਾਈ ਨਾਲ ਸਬੰਧਿਤ ਇੱਕ ਹੋਟਲ ‘ਚ ਇੰਟਰਨਸ਼ਿਪ ਕਰ ਰਹੀ ਸੀ। ਜਿੱਥੇ ਦੋਵਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ। ਦਰਅਸਲ, ਦਸੰਬਰ 2007 ‘ਚ ਕੋਲਕਾਤਾ ਦੇ ਤਾਜ ਬੰਗਾਲ ਹੋਟਲ ‘ਚ ਭਾਰਤੀ ਕ੍ਰਿਕੇਟ ਟੀਮ ਰੁਕੀ ਹੋਈ ਸੀ ਤੇ ਸਾਕਸ਼ੀ ਉਸ ਹੋਟਲ ‘ਚ ਬਤੌਰ ਇੰਟਰਨ ਕੰਮ ਕਰ ਰਹੀ ਸੀ। ਜਿਸ ਦਿਨ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਉਸ ਦਿਨ ਸਾਕਸ਼ੀ ਦਾ ਹੋਟਲ ‘ਚ ਅਖੀਰਲਾ ਦਿਨ ਸੀ। ਸਾਕਸ਼ੀ ਦੇ ਜਾਣ ਤੋਂ ਬਾਅਦ ਐੱਮ.ਐੱਸ ਧੋਨੀ ਨੇ ਮੈਨੇਜਰ ਤੋਂ ਸਾਕਸ਼ੀ ਦਾ ਨੰਬਰ ਲਿਆ ਤੇ ਉਸ ਨੂੰ ਮੈਸੇਜ ਕੀਤਾ।

 

View this post on Instagram

 

A post shared by ZIVA SINGH DHONI (@ziva_singh_dhoni) on Nov 19, 2019 at 10:04pm PST

ਹੋਰ ਵੇਖੋ:ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ, ਟ੍ਰੈਫਿਕ ਪੁਲਿਸ ਨੇ ਹੱਥ ‘ਚ ਥਮਾ ਦਿੱਤਾ ਇੰਨੇ ਰੁਪਏ ਦਾ ਚਲਾਨ- ਦੇਖੋ ਵਾਇਰਲ ਵੀਡੀਓ

ਉਧਰ ਸਾਕਸ਼ੀ ਨੂੰ ਕ੍ਰਿਕੇਟ ਬਾਰੇ ਨਾ ਦਿਲਚਸਪੀ ਸੀ ਤੇ ਨਾ ਹੀ ਜ਼ਿਆਦਾ ਜਾਣਕਾਰੀ ਨਹੀਂ ਸੀ। ਪਰ ਉਹ ਹੈਰਾਨ ਸੀ ਕਿ ਇੰਡੀਅਨ ਕ੍ਰਿਕੇਟ ਟੀਮ ਦੇ ਕਪਤਾਨ ਨੇ ਉਸ ਨੂੰ ਮੈਸੇਜ ਕੀਤਾ। ਜਿਸ ਤੋਂ ਬਾਅਦ ਦੋਵਾਂ ‘ਚ ਗੱਲਾਂ-ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲਗਪਗ ਦੋ ਮਹੀਨੇ ਬਾਅਦ ਸਾਲ 2008 ‘ਚ ਦੋਵੇਂ ਨੇ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ 3 ਜੁਲਾਈ, 2010 ਨੂੰ ਦੇਹਰਾਦੂਨ ਦੇ ਇੱਕ ਹੋਟਲ ‘ਚ ਦੋਵਾਂ ਨੇ ਪਹਿਲਾਂ ਮੰਗਣੀ ਕਰਵਾਈ ਤੇ 4 ਜੁਲਾਈ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ ਸੀ।

ਜਿਸ ਤੋਂ ਬਾਅਦ 6 ਫਰਵਰੀ 2015 ‘ਚ ਧੋਨੀ ਦੇ ਘਰੇ ਨਿੱਕੀ ਪਰੀ ਨੇ ਜਨਮ ਲਿਆ ਜਿਸਦਾ ਨਾਂਅ ਜੀਵਾ ਸਿੰਘ ਧੋਨੀ ਰੱਖਿਆ ਗਿਆ। ਧੋਨੀ ਤੇ ਜੀਵਾ ਦੀਆਂ ਅਕਸਰ ਹੀ ਮਸਤੀ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।

Related Post