MS Dhoni ਦੀ ਧੀ ਜੀਵਾ ਨੇ ਪੂਲ ਕਿਨਾਰੇ ਦਿੱਤੇ ਮਾਡਲ ਵਾਂਗ ਪੋਜ਼, ਫੈਨਜ਼ ਕਰ ਰਹੇ ਪਸੰਦ

By  Pushp Raj December 22nd 2021 09:59 AM -- Updated: December 22nd 2021 10:00 AM

ਭਾਰਤ ਦੇ ਦਿੱਗਜ਼ ਕ੍ਰਿਕਟਰ ਐਮਐਸ ਧੋਨੀ ਧੀ ਜੀਵਾ ਦੀਆਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਬੇਹੱਦ ਵਾਇਰਲ ਹੋ ਰਹੀਆਂ ਹਨ। ਕਿਉਂਕਿ ਇਨ੍ਹਾਂ ਤਸਵੀਰਾਂ ਵਿੱਚ ਜੀਵਾ ਧੋਨੀ ਕਿਸੇ ਮਾਡਲ ਤੋਂ ਘੱਟ ਨਹੀਂ ਲੱਗ ਰਹੀ, ਉਹ ਪੂਲ ਦੇ ਕਿਨਾਰੇ ਕਿਸੇ ਮਾਡਲ ਵਾਂਗ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਜੀਵਾ ਧੋਨੀ ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਇਸ ਵਿੱਚ ਜੀਵਾ ਇੱਕ ਪੂਲ ਦੇ ਕਿਨਾਰੇ ਖੜੀ ਹੈ ਤੇ ਉਹ ਮੋਨੋਕਿਨੀ ਪਾ ਕੇ ਪੂਲ ਵਿੱਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪੂਲ ਦੇ ਕਿਨਾਰੇ ਜੀਵਾ ਇੱਕ ਮਾਡਲ ਵਾਂਗ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ। ਜੀਵਾ ਦੀ ਇਸ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ, ਹਾਲੀਡੇਅ।

ZIVA DHONI image From instagram

ਫੈਨਜ਼ ਵੱਲੋਂ ਜੀਵਾ ਦੀ ਇਹ ਤਸਵੀਰ ਬਹੁਤ ਪਸੰਦ ਕੀਤੀ ਜਾ ਰਹੀ ਹੈ। ਲੋਕ ਵੱਖ- ਵੱਖ ਕੁਮੈਂਟ ਕਰਕੇ ਇਸ ਤਸਵੀਰ ਉੱਤੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

 

View this post on Instagram

 

A post shared by ZIVA SINGH DHONI (@ziva_singh_dhoni)

ਦੱਸਣਯੋਗ ਹੈ ਕਿ ਜੀਵਾਂ ਏਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਦੇ ਨਾਲ ਦੁਬਈ ਟੂਰ 'ਤੇ ਗਈ ਹੈ। ਇਹ ਤਸਵੀਰ ਉਥੋਂ ਦੀ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਅਕਸਰ ਆਪਣੀ ਧੀ ਜੀਵਾ ਦੇ ਨਾਲ ਛੁੱਟਿਆਂ ਮਨਾਉਣ ਜਾਂਦੇ ਹਨ। ਇੱਕ ਚੰਗੇ ਮਾਤਾ-ਪਿਤਾ ਦੇ ਵਾਂਗ ਉਹ ਵੱਧ ਤੋਂ ਵੱਧ ਸਮਾਂ ਆਪਣੀ ਧੀ ਦੇ ਨਾਲ ਬਤੀਤ ਕਰਦੇ ਹਨ। ਉਹ ਤਿੰਨੋਂ ਇੱਕਠੇ ਬੇਹੱਦ ਮਸਤੀ ਕਰਦੇ ਹੋਏ ਵਿਖਾਈ ਦਿੰਦੇ ਹਨ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿੱਚ ਡਿਲਵਰੀ ਲਈ ਮੰਗੇ 50-50 ਹਜ਼ਾਰ ਰੁਪਏ, ਵੀਡੀਓ ਹੋ ਰਹੀ ਵਾਇਰਲ

ਦੱਸ ਦਈਏ ਕਿ ਧੋਨੀ ਦੀ ਪਤਨੀ ਸਾਕਸ਼ੀ ਧੀ ਜੀਵਾ ਦਾ ਇੰਸਟਾਗ੍ਰਾਮ ਅਕਾਊਂਟ ਹੈਂਡਲ ਕਰਦੀ ਹੈ। ਉਹ ਅਕਸਰ ਜੀਵਾ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ।

MS DHONI image From instagram

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਧੀ ਜੀਵਾ ਧੋਨੀ ਬਹੁਤ ਹੀ ਮਸ਼ਹੂਰ ਸਟਾਰ ਧੀ ਹੈ। ਜੀਵਾ ਧੋਨੀ ਦੀ ਤਸਵੀਰਾਂ ਅਤੇ ਵੀਡੀਓਜ਼ ਬਚਪਨ ਤੋਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅਕਸਰ ਜੀਵਾ ਆਪਣੇ ਪਿਤਾ ਨਾਲ ਮਸਤੀ ਕਰਦੀ ਵਿਖਾਈ ਦਿੰਦੀ ਹੈ।

Related Post