ਭਾਰਤੀ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿੱਚ ਡਿਲਵਰੀ ਲਈ ਮੰਗੇ 50-50 ਹਜ਼ਾਰ ਰੁਪਏ, ਵੀਡੀਓ ਹੋ ਰਹੀ ਵਾਇਰਲ

written by Pushp Raj | December 21, 2021

ਕਾਮੇਡੀ ਕੁਈਨ ਭਾਰਤੀ ਸਿੰਘ ਜਲਦ ਹੀ ਮਾਂ ਬਨਣ ਵਾਲੀ ਹੈ। ਇਸ ਖ਼ਬਰ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਰਾਹੀਂ ਸਾਂਝੀ ਕੀਤੀ ਸੀ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਭਾਰਤੀ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੈਪਰਾਜ਼ੀ ਕੋਲੋਂ ਮਜ਼ਾਕੀਆ ਅੰਦਾਜ਼ ਵਿੱਚ ਡਿਲਵਰੀ ਲਈ 50-50 ਹਜ਼ਾਰ ਰੁਪਏ ਮੰਗ ਰਹੀ ਹੈ।

ਇਹ ਵੀਡੀਓ ਇੱਕ ਨਿੱਜੀ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਭਾਰਤੀ ਸਿੰਘ ਪੈਪਰਾਜ਼ੀਸ ਨੂੰ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ, ਕਿ ਮੈਂ ਦੱਸ ਦਵਾਂਗੀ ਜਦੋਂ ਮੈਂ ਹਸਪਤਾਲ ਵਿੱਚ ਭਰਤੀ ਹੋਵਾਂਗੀ, ਸਾਰੇ ਹੀ ਚੈਨਲਾਂ ਵੱਲੋਂ 50-50 ਹਜ਼ਾਰ ਰੁਪਏ ਡਿਲਵਰੀ ਦਾ ਖ਼ਰਚਾ ਆਉਣਾ ਚਾਹੀਦਾ ਹੈ। ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਫੈਨਜ਼ ਨੂੰ ਮਾਤਾ- ਪਿਤਾ ਬਨਣ ਦੀ ਖੁਸ਼ਖਬਰੀ ਦੇਣਾ ਚਾਹੁੰਦੇ ਸੀ, ਪਰ ਤੁਸੀਂ ਸਭ ਨੇ ਪਹਿਲਾਂ ਹੀ ਖ਼ਬਰਾਂ ਛਾਪ-ਛਾਪ ਕੇ ਸਭ ਨੂੰ ਦੱਸ ਦਿੱਤਾ। ਇਸ ਨਾਲ ਸਾਡਾ ਸਸਪੈਂਸ ਖਰਾਬ ਹੋ ਗਿਆ।

Bharti singh image From instagram

ਵੀਡੀਓ ਦੀ ਸ਼ੁਰੂਆਤ ਵਿੱਚ ਭਾਰਤੀ ਪੈਪਾਰਜ਼ੀ ਵੱਲ ਹੱਥ ਜੋੜ ਕੇ ਆਖਦੀ ਹੈ ਕਿ ਬੱਚਾ ਹੋਣ ਵਾਲਾ ਹੈ ਜੇਕਰ ਕੋਈ ਗ਼ਲਤੀ ਹੋ ਗਈ ਤਾਂ! ਇਸ ਗੱਲ ਉੱਤੇ ਸਾਰੇ ਹੱਸ ਪੈਂਦੇ ਹਨ। ਭਾਰਤੀ ਸਿੰਘ ਨੇ ਮੁੜ ਆਖਿਆ ਕਿ ਮੈਂ ਆਪਣੀ ਦੋਸਤ ਨੂੰ ਦੱਸ ਦਵਾਂਗੀ ਕੀ ਬੱਚਾ ਕਿਹੜੇ ਹਸਪਤਾਲ ਵਿੱਚ ਹੋਣ ਵਾਲਾ ਹੈ ਤਾਂ ਹਰ ਪ੍ਰੈਸ ਵਾਲੇ 50-50 ਹਜ਼ਾਰ ਰੁਪਏ ਪਹੁੰਚਾ ਦੇਣ।

Bharti singh , image From instagram

 

View this post on Instagram

 

A post shared by Viral Bhayani (@viralbhayani)

ਹੋਰ ਪੜ੍ਹੋ : ਨਵ ਵਿਆਹੀ ਅੰਕਿਤਾ ਲੋਖੰਡੇ ਨੇ ਪਤੀ ਦੇ ਨਾਲ ਸ਼ੇਅਰ ਕੀਤੀਆਂ ਰੋਮੈਂਟਿਕ ਤਸਵੀਰਾਂ, ਫੈਨਜ਼ ਨੂੰ ਆ ਰਹੀ ਪਸੰਦ

ਭਾਰਤੀ ਸਿੰਘ ਦੀ ਇਸ ਹਾਸੇ ਭਰੀ ਵੀਡੀਓ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਲਗਭਗ 48 ਹਜ਼ਾਰ ਤੋਂ ਵੱਧ ਲੋਕ ਵੇਖ ਚੁੱਕੇ ਹਨ। ਭਾਰਤੀ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

bharti singh Image Source- Google

ਦੱਸ ਦਈਏ ਕਿ ਭਾਰਤੀ ਸਿੰਘ ਪੇਸ਼ੇ ਤੋਂ ਕਾਮੇਡੀਅਨ ਹੈ। ਉਸ ਨੇ ਕਾਮੇਡੀ ਸਰਕਸ , ਦ ਗ੍ਰੇਟ ਇੰਡੀਅਨ ਲਾਫਟਰ ਚੈਨਲ, ਕਾਮੇਡੀ ਸਰਕਸ, ਦ ਕਪਿਲ ਸ਼ਰਮਾ ਸ਼ੋਅ ਸਣੇ ਕਈ ਸਟੇਜਾਂ ਉੱਤੇ ਲੋਕਾਂ ਨੂੰ ਹਸਾਇਆ ਹੈ। ਭਾਰਤੀ ਤੇ ਉਸ ਦੇ ਪਤੀ ਹਰਸ਼ ਜਲਦ ਹੀ ਮਾਤਾ ਪਿਤਾ ਬਨਣ ਵਾਲੇ ਹਨ ਅਤੇ ਦੋਵੇਂ ਆਪਣੇ ਇਸ ਸਮੇਂ ਦਾ ਆਨੰਦ ਮਾਣ ਰਹੇ ਹਨ।

You may also like