ਨਵ ਵਿਆਹੀ ਅੰਕਿਤਾ ਲੋਖੰਡੇ ਨੇ ਪਤੀ ਦੇ ਨਾਲ ਸ਼ੇਅਰ ਕੀਤੀਆਂ ਰੋਮੈਂਟਿਕ ਤਸਵੀਰਾਂ, ਫੈਨਜ਼ ਨੂੰ ਆ ਰਹੀ ਪਸੰਦ

written by Pushp Raj | December 21, 2021

ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ 14 ਦਸੰਬਰ ਨੂੰ ਵਿਆਹ ਕਰਵਾਇਆ ਹੈ। ਇਹ ਵਿਆਹ ਇਸ ਸਾਲ ਦੇ ਸਭ ਤੋਂ ਚਰਚਿਤ ਵਿਆਹਾਂ ਚੋਂ ਇੱਕ ਹੈ। ਹਾਲ ਹੀ ਵਿੱਚ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਬੇਹੱਦ ਰੋਮੈਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਫੈਨਜ਼ ਵੱਲੋਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।

ankita and vicky after marriage image From instagram

ਅੰਕਿਤਾ ਨੇ ਆਪਣੇ ਫੈਨਜ਼ ਨੂੰ ਧੰਨਵਾਦ ਦੇਣ ਲਈ ਆਪਣੇ ਇੰਸਟਾਗ੍ਰਾਮ ਉੱਤੇ ਪਤੀ ਵਿੱਕੀ ਜੈਨ ਕੁਝ ਰੋਮੈਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੰਕਿਤਾ ਨੇ ਇੱਕ ਮੋਰਨੀ ਜਿਹੇ ਰੰਗ ਦੀ ਖੁਬਸੁਰਤ ਸਾੜੀ ਪਾਈ ਹੋਈ ਹੈ, ਤੇ ਉਹ ਪਤੀ ਵਿੱਕੀ ਦੀ ਬਾਹਾਂ ਵਿੱਚ ਬਾਹਾਂ ਪਾ ਕੇ ਖੜ੍ਹੀ ਹੈ। ਵਿੱਕੀ ਜੈਨ ਨੇ ਵੀ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ ਵਿੱਚ ਜੋੜੀ ਬੇਹੱਦ ਪਿਆਰੀ ਨਜ਼ਰ ਆ ਰਹੀ ਹੈ।

 

View this post on Instagram

 

A post shared by Ankita Lokhande (@lokhandeankita)

ਅੰਕਿਤਾ ਨੇ ਆਪਣੀ ਪੋਸਟ ਵਿੱਚ ਲਿਖਿਆ, ਮੇਰੇ ਜਨਮਦਿਨ ਉੱਤੇ ਇਹ ਬਹੁਤ ਖ਼ਾਸ ਹੈ ਮੇਰੇ ਲਈ, ਤਹਾਡਾ ਸਭ ਦਾ ਦਿਲੋਂ ਸ਼ੁਕਰੀਆ। ਮੈਨੂੰ ਦੁਆਵਾਂ ਤੇ ਸ਼ੁਭਕਾਮਨਾਵਾਂ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ, ਇਸੇ ਤਰ੍ਹਾਂ ਸਾਡੇ ਤੇ ਆਪਣਾ ਪਿਆਰ ਤੇ ਆਸ਼ੀਰਵਾਦ ਬਣਾਏ ਰੱਖਣਾ।

ਹੋਰ ਪੜ੍ਹੋ : ਟਾਇਗਰ ਸ਼ਰੌਫ ਨੇ ਮਾਰਸ਼ਲ ਆਰਟਸ ਦੇ ਨਾਲ ਵਿਖਾਈ ਫੁੱਟਬਾਲ ਖੇਡਣ ਦੀ ਕਲਾ, ਵੀਡੀਓ ਹੋ ਰਹੀ ਵਾਇਰਲ

ਇਸ ਤੋਂ ਇਲਾਵਾ ਅੰਕਿਤਾ ਲੋਖੰਡੇ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਪਤੀ ਵਿੱਕੀ ਜੈਨ ਤੇ ਪਰਿਵਾਰ ਵਾਲਿਆਂ ਨਾਲ ਜਨਮਦਿਨ ਦਾ ਜਸ਼ਨ ਮਨਾਉਣ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਇਸ ਵਿੱਚ ਉਹ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

ANKITA LOKHANDE AND VICKY JAIN image From instagram

ਦੱਸ ਦਈਏ ਕਿ ਅੰਕਿਤਾ ਲੋਖੰਡੇ ਨੇ 19 ਦਸੰਬਰ ਨੂੰ ਆਪਣਾ 37ਵਾਂ ਜਨਮਦਿਨ ਆਪਣੇ ਸਹੁਰੇ ਪਰਿਵਾਰ ਵਿੱਚ ਮਨਾਇਆ। ਇਸ ਮੌਕੇ ਅੰਕਿਤਾ ਦੇ ਪਤੀ ਨੇ ਉਨ੍ਹਾਂ ਦਾ ਜਨਮਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਅੰਕਿਤਾ ਦੇ ਫੈਨਜ਼ ਨੇ ਵੀ ਉਸ ਨੂੰ ਵਧਾਈਆਂ ਦਿੱਤੀਆਂ।

You may also like