ਟਾਇਗਰ ਸ਼ਰੌਫ ਨੇ ਮਾਰਸ਼ਲ ਆਰਟਸ ਦੇ ਨਾਲ ਵਿਖਾਈ ਫੁੱਟਬਾਲ ਖੇਡਣ ਦੀ ਕਲਾ, ਵੀਡੀਓ ਹੋ ਰਹੀ ਵਾਇਰਲ

written by Pushp Raj | December 21, 2021

ਬਾਲੀਵੁੱਡ ਦੇ ਚਾਰਮਿੰਗ ਹੀਰੋ ਟਾਈਗਰ ਸ਼ਰੌਫ ਆਪਣੀ ਅਗਲੀ ਫ਼ਿਲਮ ਗਣਪਤ ਦੀ ਸ਼ੂਟਿੰਗ ਬ੍ਰਿਟੇਨ ਦੇ ਵਿੱਚ ਕਰ ਰਹੇ ਹਨ। ਇਸ ਦੌਰਾਨ ਸਮਾਂ ਮਿਲਣ ਉੱਤੇ ਟਾਈਗਰ ਸ਼ਰੌਫ ਖੇਡਦੇ ਜਾਂ ਡਾਂਸ ਕਰਦੇ ਹਨ ਤੇ ਉਹ ਇਹ ਵੀਡੀਓਜ਼ ਆਪਣੇ ਫੈਨਜ਼ ਨਾਲ ਵੀ ਸਾਂਝੀ ਕਰਦੇ ਹਨ।
ਟਾਈਗਰ ਸ਼ਰੌਫ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਡਾਂਸ ਅਤੇ ਮਾਰਸ਼ਲ ਆਰਟ ਦੀ ਵੀਡੀਓਜ਼ ਸਾਂਝਾ ਕਰਦੇ ਹਨ। ਹਾਲ ਹੀ ਵਿੱਚ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫੁੱਟਬਾਲ ਖੇਡਦੇ ਹੋਏ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਖ਼ਾਸ ਇਹ ਹੈ ਕਿ ਇਥੇ ਟਾਈਗਰ ਫੁੱਟਬਾਲ ਖੇਡਣ ਲਈ ਮਾਰਸ਼ਲ ਆਰਟ ਦੀ ਕੁਝ ਤਕਨੀਕਾਂ ਨੂੰ ਵਰਤ ਰਹੇ ਹਨ।

TIGER SHROFF PIC image From instagramTiger Shroff Video viral

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਟਾਈਗਰ ਨੇ ਪੀਲੇ ਰੰਗ ਦੀ ਸ਼ੌਰਟਸ ਪਾਈ ਹੋਈ ਹੈ ਤੇ ਚਸ਼ਮਾ ਲਾਇਆ ਹੈ। ਉਹ ਫੁੱਟਬਾਲ ਖੇਡ ਰਹੇ ਹਨ ਅਤੇ ਜਿਵੇਂ ਹੀ ਉਨ੍ਹਾਂ ਦੇ ਨੇੜੇ ਫੁੱਟਬਾਲ ਆਉਂਦੀ ਹੈ ਤਾਂ ਉਸ ਨੂੰ ਹਵਾ ਵਿੱਚ ਹੈਰਾਨੀਜਨਕ ਤਰੀਕੇ ਨਾਲ ਕਿੱਕ ਮਾਰਦੇ ਹਨ।

 

View this post on Instagram

 

A post shared by Tiger Shroff (@tigerjackieshroff)

ਫੈਨਜ਼ ਫੁੱਟਬਾਲ ਖੇਡਦੇ ਹੋਏ ਮਾਰਸ਼ਲ ਆਰਟ ਦੀ ਤਕਨੀਕ ਵਾਲੀ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਵੱਲੋਂ ਵੀਡੀਓ ਦੇ ਵਿੱਚ ਟਾਈਗਰ ਦੇ ਲੁੱਕ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ Miss PTC Punjabi 2022, ਜੇਕਰ ਤੁਸੀਂ ਵੀ ਚਾਹੁੰਦੇ ਹੋ ਭਾਗ ਲੈਣਾ ਤਾਂ ਇੰਝ ਕਰੋ ਰਜਿਸਟਰ

ਦੱਸ ਦਈਏ ਕਿ ਟਾਈਗਰ ਸ਼ਰੌਫ ਨੂੰ ਐਕਟਿੰਗ ਤੇ ਡਾਂਸ ਦੇ ਨਾਲ-ਨਾਲ ਫੁੱਟਬਾਲ ਖੇਡਣਾ ਵੀ ਬੇਹੱਦ ਪਸੰਦ ਹੈ। ਉਹ ਐਡਵੈਂਚਰ ਸਪੋਰਟਸ ਕਰਨਾ ਵੀ ਪਸੰਦ ਕਰਦੇ ਹਨ। ਇਸ ਸਾਲ ਜੂਨ ਵਿੱਚ ਟਾਈਗਰ ਨੇ ਹੋਰਨਾਂ ਬੀ ਟਾਊਨ ਸੈਲੇਬਸ ਅਰਜੂਨ ਕਪੂਰ, ਰਣਬੀਰ ਕਪੂਰ, ਡੀਨੋ ਮਾਰਿਆ ਤੇ ਸ਼ਕਤੀ ਖੁਰਾਨਾ ਦੇ ਨਾਲ ਫੁੱਟਬਾਲ ਮੈਚ ਖੇਡੇ ਸਨ।

BHAGI 2 Image Source: google

ਹੀਰੋਪੰਤੀ ਤੇ ਬਾਗੀ 2 ਵਰਗੀਆਂ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਟਾਈਗਰ ਸ਼ਰੌਫ ਆਪਣੀ ਅਗਲੀ ਫ਼ਿਲਮ ਗਣਪਤ ਵਿੱਚ ਨਜ਼ਰ ਆਉਂਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਕ੍ਰਿਤੀ ਸੇਨਨ ਵੀ ਬਤੌਰ ਹੀਰੋਇਨ ਨਜ਼ਰ ਆਵੇਗੀ ਤੇ ਇਸ ਫ਼ਿਲਮ ਦੇ ਨਿਰਮਾਤਾ ਵਾਸ਼ੂ ਭਗਨਾਨੀ ਕਰ ਰਹੇ ਹਨ। ਟਾਈਗਰ ਸ਼ਰੌਫ ਤੇ ਕ੍ਰਿਤੀ ਸੇਨਨ ਹੀਰੋਪੰਤੀ ਫ਼ਿਲਮ ਤੋਂ ਬਾਅਦ ਮੁੜ ਇੱਕਠੇ ਸਕ੍ਰੀਨ ਸ਼ੇਅਰ ਕਰਨਗੇ।

You may also like