ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ Miss PTC Punjabi 2022, ਜੇਕਰ ਤੁਸੀਂ ਵੀ ਚਾਹੁੰਦੇ ਹੋ ਭਾਗ ਲੈਣਾ ਤਾਂ ਇੰਝ ਕਰੋ ਰਜਿਸਟਰ

written by Pushp Raj | December 20, 2021 05:53pm

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਪੰਜਾਬ ਦੀ ਮਿੱਟੀ ਤੇ ਸੱਭਿਆਚਾਰ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਜਲਦ ਹੀ ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ (Miss PTC Punjabi 2022)  ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।

miss PTC Punjabi winner

ਹੋਰ ਪੜ੍ਹੋ : ਭਾਰਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

ਪੀਟੀਸੀ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ ਹਨ । ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ 2022 ਦਾ ਜਲਦ ਹੀ ਆਗਾਜ਼ ਹੋਣ ਜਾ ਰਿਹਾ ਹੈ। ਇਸ ਦੇ ਲਈ ਚਹੇਤੇ ਉਮੀਂਦਵਾਰ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

 

View this post on Instagram

 

A post shared by PTC Punjabi (@ptcpunjabi)

ਦੱਸ ਦਈਏ ਕਿ ਹੁਸਨ ਅਤੇ ਹੁਨਰ ਦੇ ਇਸ ਮੁਕਾਬਲੇ ‘ਚ ਪੰਜਾਬੀ ਮੁਟਿਆਰਾਂ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੀਆਂ ਹਨ। ਇਸ ਸ਼ੋਅ ਵਿੱਚ ਆਡੀਸ਼ਨ ਦੇਣ ਦੀਆਂ ਚਾਹਵਾਨ ਮੁਟਿਆਰਾਂ ਆਪਣੀ Entries ਇਸ Whatsapp Number 9811757373 'ਤੇ ਜਾਂ ਫ਼ਿਰ e-mail ਰਾਹੀਂ mpp@ptcnetwork.com 'ਤੇ , ਇਸ ਤੋਂ ਇਲਾਵਾ PTC Play App 'ਤੇ ਵੀ ਰਜਿਸਟਰ ਕਰਵਾ ਸਕਦਿਆਂ ਹਨ।

miss PTC Punjabi winner

ਪੀਟੀਸੀ ਪੰਜਾਬੀ 2022 'ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਲਈ ਧਿਆਨ ਦੇਣ ਯੋਗ ਗੱਲਾਂ

  • ਭਾਗ ਲੈਣ ਵਾਲੀ ਮੁਟਿਆਰਾਂ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ।
  • ਉਮੀਂਦਵਾਰ ਮੁਟਿਆਰਾਂ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
  • ਉਮੀਂਦਵਾਰਆਪਣੇ ਟੈਲੇਂਟ ਦੀ 2 ਮਿੰਟ ਦੀ ਵੀਡੀਓ ਬਣਾ ਕੇ ਅਤੇ ਆਪਣੀਆਂ 3 ਤਸਵੀਰਾਂ ਨਾਲ ਭੇਜਣ।

ਦੱਸ ਦਈਏ ਕਿ ‘ਮਿਸ ਪੀਟੀਸੀ ਪੰਜਾਬੀ 2021’ ਦਾ ਖਿਤਾਬ ਅਪਨੀਤ ਕੌਰ ਬਾਜਵਾ ਨੇ ਆਪਣੇ ਨਾਂਅ ਕੀਤਾ ਸੀ। ਜੇਕਰ ਤੁਸੀਂ ਵੀ ਪੂਰੀ ਕਰਨਾ ਚਾਹੁੰਦੇ ਹੋ ਆਪਣੇ ਸੁਫਨਿਆਂ ਦੀ ਉ਼ਡਾਨ ਤਾਂ ਜਲਦ ਹੀ ਰਜਿਸਟਰ ਕਰੋ ਅਤੇ ਪੀਟੀਸੀ ਦੇ ਇਸ ਮਹਾਂ ਮੁਕਾਬਲੇ ਦਾ ਹਿੱਸਾ ਬਣੋ।

You may also like