ਭਾਰਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

Written by  Pushp Raj   |  December 20th 2021 04:43 PM  |  Updated: December 20th 2021 04:43 PM

ਭਾਰਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਕਾਮੇਡੀ ਅਤੇ ਮਨੋਰੰਜਨ ਭਰਪੂਰ ਵੀਡੀਓਸ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਬੇਹੱਦ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਭਾਰਤੀ ਸਿੰਘ ਨੇ ਇਹ ਵੀਡੀਓ ਰਾਣੀ ਮੁਖ਼ਰਜ਼ੀ ਦੀ ਇੱਕ ਫ਼ਿਲਮ ਦੇ ਡਾਇਲਾਗ ਉੱਤੇ ਬਣਾਈ ਹੈ। ਇਸ ਵਿੱਚ ਭਾਰਤੀ ਰਾਣੀ ਮੁਖ਼ਰਜੀ ਦੀ ਫ਼ਿਲਮ ਰਾਜਾ ਕੀ ਆਏਗੀ ਬਾਰਾਤ ਵਿੱਚ ਰਾਣੀ ਵੱਲੋਂ ਬੋਲੇ ਗਏ ਇੱਕ ਹਿੱਟ ਡਾਇਲਾਗ ਉੱਤੇ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ।

bharti singh pics Image Source: Instagram

ਇਸ ਵੀਡੀਓ ਵਿੱਚ ਮਸਤੀ ਕਰਦੇ ਹੋਏ ਭਾਰਤੀ ਇਹ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ, ਇਹ ਅੰਗਰੇਜ਼ੀ ਗਾਲੀ ਅਪਨੇ ਪਾਸ ਹੀ ਰੱਖਨਾ, ਹਿੰਦੀ ਮੇਂ ਇੱਕ ਗਾਲੀ ਸੁਨਾ ਦੀ ਤੋ ਪੂਰਾ ਖ਼ਾਨਦਾਨ ਬਾਹਰ ਆ ਜਾਏਗਾ। ਭਾਰਤੀ ਸਿੰਘ ਦੀ ਇਹ ਮਜ਼ੇਦਾਰ ਵੀਡੀਓ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀ ਹੈ ਅਤੇ ਫੈਨਜ਼ ਇਸ ਉੱਤੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

ਹੋਰ ਪੜ੍ਹੋ : ਸਿਧਾਰਥ ਮਲੋਹਤਰਾ ਦੇ ਨਾਲ ਫ਼ਿਲਮ ਯੋਧਾ 'ਚ ਨਜ਼ਰ ਆਵੇਗੀ ਰਾਸ਼ੀ ਖੰਨਾ ਤੇ ਦਿਸ਼ਾ ਪਟਾਨੀ

ਦੱਸ ਦਈਏ ਲਾਫ਼ਟਰ ਕਵੀਨ ਦੇ ਨਾਂਅ ਨਾਲ ਮਸ਼ਹੂਰ ਭਾਰਤੀ ਸਿੰਘ ਅਕਸਰ ਆਪਣੀ ਅਜਿਹੀਆਂ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਭਾਰਤੀ ਦੇ ਨਾਲ ਉਨ੍ਹਾਂ ਦੇ ਪਤੀ ਹਰਸ਼ ਵੀ ਆਪਣੇ ਫੈਨਜ਼ ਲਈ ਕਈ ਤਰ੍ਹਾਂ ਦੇ ਗੇਮ ਸ਼ੋਅ ਤੇ ਹਾਸੇ ਵਾਲੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।

bharti singh Image Source: Instagram

ਦੱਸਣਯੋਗ ਹੈ ਕਿ ਭਾਰਤੀ ਸਿੰਘ ਤੇ ਹਰਸ਼ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਇਸ ਖੁਸ਼ਖਬਰੀ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰਨ ਲਈ ਵੀ ਭਾਰਤੀ ਸਿੰਘ ਨੇ ਬੇਹੱਦ ਫਨੀ ਵੀਡੀਓ ਬਣਾਈ ਸੀ। ਭਾਰਤੀ ਅੱਜ ਕੱਲ ਆਪਣੇ ਮਦਰਹੂਡ ਦਾ ਆਨੰਦ ਮਾਣ ਰਹੀ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network