ਸਿਧਾਰਥ ਮਲੋਹਤਰਾ ਦੇ ਨਾਲ ਫ਼ਿਲਮ ਯੋਧਾ 'ਚ ਨਜ਼ਰ ਆਵੇਗੀ ਰਾਸ਼ੀ ਖੰਨਾ ਤੇ ਦਿਸ਼ਾ ਪਟਾਨੀ

written by Pushp Raj | December 20, 2021

ਸਿਧਾਰਥ ਮਲੋਹਤਰਾ ਜਲਦ ਹੀ ਧਰਮਾ ਪ੍ਰੋਡਕਸ਼ਨ ਦੀ ਪਹਿਲੀ ਐਕਸ਼ਨ ਫ੍ਰੈਂਚਾਇਜ਼ੀ ਫ਼ਿਲਮ ਯੋਧਾ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਦੋ ਹੋਰੀਈਨਾਂ ਰਾਸ਼ੀ ਖੰਨਾ ਅਤੇ ਦਿਸ਼ਾ ਪਟਾਨੀ ਨਜ਼ਰ ਆਵੇਗੀ। ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਫ਼ਿਲਮ ਯੋਧਾ ਦੀ ਸਟਾਰ ਕਾਸਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਕਰਨ ਜੌਹਰ ਦੀ ਫ਼ਿਲਮ ਯੋਧਾ ਵਿੱਚ ਇਹ ਤਿੰਨੋਂ ਅਦਾਕਾਰ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਸੈਲੇਬਸ ਦੇ ਫੈਨਜ਼ ਇਨ੍ਹਾਂ ਦੀ ਆਗਾਮੀ ਫ਼ਿਲਮ ਬਾਰੇ ਸੁਣ ਕੇ ਬੇਹੱਦ ਖੁਸ਼ ਹਨ।

Yodha Karan Johar Image Source- Google

ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ, " ਮਿਲੋ ਫ਼ਿਲਮ ਯੋਧਾ ਦੀਆਂ ਪ੍ਰਤਿਭਾਸ਼ਾਲੀ ਮਹਿਲਾ ਨਾਇਕਾਵਾਂ ਦੇ ਨਾਲ, ਇਹ ਨਿਡਰ, ਸੋਹਣੀਆਂ ਤੇ ਮਨਮੋਹਕ ਹਨ, ਦਿਸ਼ਾ ਪਟਾਨੀ ਦੇ ਅਤੇ ਰਾਸ਼ੀ ਖੰਨਾ ਇਨ੍ਹਾਂ ਦੋਹਾਂ ਦਾ ਪਰਿਵਾਰ ਵਿੱਚ ਸਵਾਗਤ ਹੈ। "

 

View this post on Instagram

 

A post shared by Karan Johar (@karanjohar)

ਇਸ ਦੇ ਨਾਲ ਹੀ ਕਰਨ ਨੇ ਦਰਸ਼ਕਾਂ ਨੂੰ ਫ਼ਿਲਮ ਦੀ ਰਿਲੀਜ਼ਿੰਗ ਡੇਟ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਕਿਹਾ, " ਸਿਧਾਰਥ ਮਲੋਹਤਰਾ, ਦਿਸ਼ਾ ਪਟਾਨੀ ਅਤੇ ਰਾਸ਼ੀ ਖੰਨਾ ਦੀ ਅਦਾਕਾਰੀ ਨਾਲ ਭਰਪੂਰ , ਧਰਮਾ ਪ੍ਰੋਡਕਸ਼ਨ ਹੇਠ, ਸਾਗਰ ਆਂਬਰੇ ਤੇ ਪੁਸ਼ਕਰ ਓਝਾ ਵੱਲੋਂ ਡਾਇਰੈਕਟ ਕੀਤੀ ਗਈ ਇਹ ਫ਼ਿਲਮ ਯੋਧਾ 11 ਨਵੰਬਰ 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। "

Image Source- Google

ਇਸ ਫ਼ਿਲਮ ਵਿੱਚ ਲੀਡ ਰੋਲ ਮਿਲਣ ਉੱਤੇ ਰਾਸ਼ੀ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਦੱਸਣਯੋਗ ਹੈ ਕਿ ਰਾਸ਼ੀ ਖੰਨਾ ਨੇ ਫ਼ਿਲਮ ਮਦਰਾਸੀ ਕੈਫ਼ੇ ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਕੁਝ ਸਮੇਂ ਬਾਅਦ ਰਾਸ਼ੀ ਨੇ ਹਿੰਦੀ ਸਿਨੇਮਾ ਛੱਡ ਕੇ ਸਾਊਥ ਇੰਡਸਟਰੀ ਦਾ ਰੁਖ ਕਰ ਲਿਆ।

 

View this post on Instagram

 

A post shared by Raashii Khanna (@raashiikhanna)

ਹੋਰ ਪੜ੍ਹੋ : ਫ਼ਿਲਮ ਗਹਿਰਾਈਆਂ ਦਾ ਟੀਜ਼ਰ ਹੋਇਆ ਰਿਲੀਜ਼, ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ

ਦੀਪਿਕਾ ਪਾਦੁਕੋਣ, ਅਨੰਨਿਆ ਪਾਂਡੇ ਤੇ ਸਿਧਾਰਥ ਚਤੁਰਵੇਦੀ

ਰਾਸ਼ੀ ਨੇ ਕਈ, ਤੇਲਗੂ, ਕੰਨੜ, ਮਲਿਆਲਮ ਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸਾਲ 2022 ਦੀਆਂ ਆਉਣ ਵਾਲੀਆਂ ਕਈ ਫ਼ਿਲਮਾਂ ਵਿੱਚ ਰਾਸ਼ੀ ਦੇ ਵਿਖਾਈ ਦੇਣ ਦੀ ਉਮੀਂਦ ਹੈ। ਇਸ ਦੇ ਨਾਲ ਰਾਸ਼ੀ ਦੇ ਫੈਨਜ਼ ਬੇਹੱਦ ਖੁਸ਼ ਹਨ। ਇਸ ਫ਼ਿਲਮ ਦੇ ਰਾਹੀਂ ਰਾਸ਼ੀ ਹਿੰਦੀ ਸਿਨੇਮਾ ਵਿੱਚ ਮੁੜ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

You may also like