ਫ਼ਿਲਮ ਗਹਿਰਾਈਆਂ ਦਾ ਟੀਜ਼ਰ ਹੋਇਆ ਰਿਲੀਜ਼, ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ ਦੀਪਿਕਾ ਪਾਦੁਕੋਣ, ਅਨੰਨਿਆ ਪਾਂਡੇ ਤੇ ਸਿਧਾਰਥ ਚਤੁਰਵੇਦੀ

written by Pushp Raj | December 20, 2021

ਸ਼ਕੁਲ ਬੱਤਰਾ ਦੀ ਨਵੀਂ ਫ਼ਿਲਮ ਗਹਿਰਾਈਆਂ ਦਾ ਟੀਜ਼ਰ ਅੱਜ ਰਿਲੀਜ਼ ਹੋ ਚੁੱਕਾ ਹੈ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਅਗਲੀ ਫ਼ਿਲਮ ਗਹਿਰਾਈਆਂ ਦਾ ਟੀਜ਼ਰ ਸਾਂਝਾ ਕੀਤਾ ਹੈ।

ਫ਼ਿਲਮ ਗਹਿਰਾਈਆਂ ਦੇ ਵਿੱਚ ਦੀਪਿਕਾ ਪਾਦੁਕੋਣ ,ਅਦਾਕਾਰਾ ਅਨੰਨਿਆ ਪਾਂਡੇ ਅਤੇ ਸਿਧਾਰਥ ਚਤੁਰਵੇਦੀ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਹ ਤਿੰਨੋਂ ਇਸ ਫ਼ਿਲਮ ਦੇ ਲੀਡ ਰੋਲ ਅਦਾ ਕਰਨਗੇ। ਦੀਪਿਕਾ ਨੇ ਇਸ ਫ਼ਿਲਮ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝਾ ਕੀਤਾ ਹੈ।

 

View this post on Instagram

 

A post shared by Deepika Padukone (@deepikapadukone)

ਹੋਰ ਪੜ੍ਹੋ : ਨਵੇਂ ਸਾਲ 'ਤੇ ਸਲਮਾਨ ਖ਼ਾਨ ਨੇ ਫੈਨਜ਼ ਨੂੰ ਦਿੱਤਾ ਤੋਹਫਾ, ਜਲਦ ਆਵੇਗੀ ਫ਼ਿਲਮ Bajrangi Bhaijaan 2

ਇਸ ਤੋਂ ਪਹਿਲਾਂ ਵੀ ਦੀਪਿਕਾ ਨੇ ਇਸ ਫ਼ਿਲਮ ਨਾਲ ਸਬੰਧਤ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਉਨ੍ਹਾਂ ਨੇ ਲਿਖਿਆ ਸੀ , ਹਾਂ ਥੋੜਾ ਇੰਤਜ਼ਾਰ ਕਰਨਾ ਪਿਆ, ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ, ਜਿਸ ਚੀਜ਼ ਦਾ ਤੁਸੀਂ ਜਿਨ੍ਹਾ ਕੁ ਜ਼ਿਆਦਾ ਇੰਤਜ਼ਾਰ ਕਰਦੇ ਹੋ, ਉਸ ਦੇ ਆਉਣ ਉੱਤੇ ਤੁਸੀਂ ਉਸ ਦੀ ਓਨ੍ਹੀਂ ਹੀ ਜ਼ਿਆਦਾ ਸ਼ਲਾਘਾ ਕਰਦੇ ਹੋ।

Image Source: Google

ਇਸ ਤੋਂ ਅੱਗੇ ਦੀਪਿਕਾ ਨੇ ਲਿਖਿਆ ਕਿ ਇਹ ਸੱਚ ਹੈ ,ਮੈਨੂੰ ਉਸ ਚੀਜ਼ ਦਾ ਹਿੱਸਾ ਬਨਣ ਦਾ ਮੌਕਾ ਮਿਲਿਆ, ਜੋ ਮੈਨੂੰ ਬੇਹੱਦ ਜਾਦੂਈ ਲੱਗਦੀ ਹੈ। ਇਸ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਮੈਂ ਇੰਤਜ਼ਾਰ ਨਹੀਂ ਕਰ ਸਕਦੀ।

ਇਹ ਫ਼ਿਲਮ ਇੱਕ ਰਿਲੇਸ਼ਨਸ਼ਿਪ ਡਰਾਮਾ ਉੱਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਦੀਪਿਕਾ ਇੱਕ ਫਿਟਨੈਸ ਟ੍ਰੇਨਰ ਦੀ ਭੂਮਿਕਾ ਅਦਾ ਕਰ ਰਹੀ ਹੈ। ਫ਼ਿਲਮ ਵਿੱਚ ਦੀਪਿਕਾ ਤੇ ਅਨੰਨਿਆ ਦੋਵੇਂ ਭੈਣਾਂ ਦਾ ਕਿਰਦਾਰ ਨਿਭਾ ਰਹੀਆਂ ਹਨ ਤੇ ਇਹ ਫ਼ਿਲਮ ਐਕਸਟਰਾ ਮੈਰੀਟੀਅਲ ਅਫ਼ੇਅਰ ਨੂੰ ਲੈ ਕੇ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਦਰਸਾਉਂਦੀ ਹੈ। ਇਹ ਫ਼ਿਲਮ 25 ਜਨਵਰੀ 2022 ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਹੁਣ ਵੇਖਣਾ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਜਾਂ ਨਹੀਂ।

Image Source: Google

 

ਇਸ ਤੋਂ ਪਹਿਲਾਂ 25 ਦਸੰਬਰ ਨੂੰ ਦੀਪਿਕਾ ਪਾਦੁਕੋਣ ਦੀ ਫ਼ਿਲਮ 83 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਦੀਪਿਕਾ ਆਪਣੇ ਪਤੀ ਰਣਬੀਰ ਸਿੰਘ ਨਾਲ ਨਜ਼ਰ ਆਵੇਗੀ।

You may also like