ਨਸੀਰੂਦੀਨ ਸ਼ਾਹ ਨੂੰ ਭਾਰਤ ਵਿੱਚ ਰਹਿੰਦੇ ਹੋਏ ਲੱਗਦਾ ਹੈ ਡਰ ਕਿਉਂ , ਵੇਖੋ ਵੀਡਿਓ 

By  Rupinder Kaler December 20th 2018 06:43 PM

ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਨੇ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ । ਉਹਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਦੇ ਸਮੇਂ 'ਚ ਭਾਰਤ 'ਚ ਰਹਿਣ ਤੋਂ ਡਰ ਲੱਗਦਾ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਮੈਨੂੰ ਡਰ ਲੱਗਦਾ ਹੈ ਕਿ ਕਿਸੇ ਦਿਨ ਗੁੱਸੇ ਨਾਲ ਲੋਕਾਂ ਦੀ ਭੀੜ ਮੇਰੇ ਬੱਚਿਆਂ ਨੂੰ ਘੇਰ ਲਵੇਗੀ ਤੇ ਪੁੱਛ ਸਕਦੀ ਹੈ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ?"

ਹੋਰ ਵੇਖੋ : ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਤਸਵੀਰਾਂ

Naseeruddin Shah Naseeruddin Shah

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਹੋਏ ਦੰਗਿਆਂ ਦੀ ਗੱਲ ਕਰਦੇ ਹੋਏ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਇੱਕ ਗਾਂ ਦੀ ਜਾਨ ਦੀ ਕੀਮਤ ਹੈ ਪਰ ਇੱਕ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’

https://www.youtube.com/watch?time_continue=79&v=Uh18VUfQJvA

ਨਸੀਰੂਦੀਨ ਮੁਤਾਬਿਕ ਦੇਸ਼ ਵਿੱਚ ਨਫਰਤ ਦਾ ਜ਼ਹਿਰ ਫੈਲ ਰਿਹਾ ਹੈ। ਇਸ ਨਫਰਤ ਨੂੰ ਰੋਕ ਪਾਉਣਾ ਬਹੁਤ ਹੀ ਮੁਸ਼ਕਿਲ ਹੈ । ਨਸੀਰੂਦੀਨ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ । ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ।

Related Post