ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਸਹਿ ਕਲਾਕਾਰ ਅਰੁਣ ਬਾਲੀ ਦਿਹਾਂਤ 'ਤੇ ਪ੍ਰਗਟਾਇਆ ਸੋਗ, ਪੋਸਟ ਸ਼ੇਅਰ ਕਰ ਕਿਹਾ 'ਗੁੱਡਬਾਏ ਅਰੁਣ ਬਾਲੀ'

By  Pushp Raj October 7th 2022 02:08 PM -- Updated: October 7th 2022 02:10 PM

Neena Gupta expresses grief over Arun Bali Death: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਸਾਥੀ ਕਲਾਕਾਰ, ਬਾਲੀਵੁੱਡ ਸਟਾਰਸ ਅਤੇ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਸਹਿ ਕਲਾਕਾਰ ਅਰੁਣ ਬਾਲੀ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ।

Image Source: Instagram

ਦੱਸ ਦਈਏ ਕਿ ਅਰੁਣ ਬਾਲੀ 79 ਸਾਲਾਂ ਦੇ ਸਨ। ਮੀਡੀਆ ਰਿਪੋਰਟਸ ਮੁਤਾਬਕ ਅਰੁਣ ਬਾਲੀ ਨੇ ਅੱਜ ਸਵੇਰੇ 4 : 30 ਮਿੰਟ 'ਤੇ ਆਖ਼ਰੀ ਸਾਹ ਲਿਆ। ਅਰੁਣ ਬਾਲੀ ਲੰਬੇ ਸਮੇਂ ਤੋਂ ਬਿਮਾਰ ਸਨ। ਅਰੁਣ ਬਾਲੀ ਮਾਈਸਥੇਨੀਆ ਗ੍ਰੇਵਿਸ (Myasthenia Gravis)ਨਾਂ ਦੀ ਦੁਰਲਭ ਬੀਮਾਰੀ ਨਾਲ ਜੂਝ ਰਹੇ ਸਨ।

ਦੱਸ ਦਈਏ ਕਿ ਅਰੁਣ ਬਾਲੀ ਦੀ ਆਖ਼ਰੀ ਫ਼ਿਲਮ 'ਗੁੱਡਬਾਏ' ਅੱਜ ਹੀ ਯਾਨੀ ਕਿ ਉਨ੍ਹਾਂ ਦੇ ਦਿਹਾਂਤ ਵਾਲੇ ਦਿਨ ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਫ਼ਿਲਮ 'ਗੁੱਡਬਾਏ' ਵਿੱਚ ਅਮਿਤਾਭ ਬੱਚਨ ਦੀ ਪਤਨੀ ਦੀ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੀਨਾ ਗੁਪਤਾ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ।

Image Source: Instagram

ਨੀਨਾ ਗੁਪਤਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਮਰਹੂਮ ਅਦਾਕਾਰ ਅਰੁਣ ਬਾਲੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੌਰਾਨ ਅਦਾਕਾਰਾ ਆਪਣੇ ਸਾਥੀ ਕਲਾਕਾਰ ਨੂੰ ਯਾਦ ਕਰ ਭਾਵੁਕ ਹੁੰਦੀ ਨਜ਼ਰ ਆਈ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਨੀਨਾ ਗੁਪਤਾ ਨੇ ਬੇਹੱਦ ਭਾਵੁਕ ਨੋਟ ਲਿਖਿਆ। ਨੀਨਾ ਨੇ ਲਿਖਿਆ, "Goodbye #ArunBali, ਕਈ ਸਾਲ ਪਹਿਲਾਂ ਅਰੁਣ ਬਾਲੀ ਦੇ ਨਾਲ ਪਰੰਪਰਾ ਸੀਰੀਜ਼ ਦੀ ਸ਼ੂਟਿੰਗ ਦੌਰਾਨ ਮੇਰਾ ਪਹਿਲਾ ਦਿਨ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਹਾਲ ਹੀ ਵਿੱਚ ਫ਼ਿਲਮ 'ਗੁੱਡਬਾਏ' ਲਈ ਇੱਕਠੇ ਸ਼ੂਟ ਕਰਨ ਦਾ ਮੌਕਾ ਮਿਲਿਆ। "

Image Source: Twitter

ਹੋਰ ਪੜ੍ਹੋ: ਫ਼ਿਲਮ 'Goodbye' 'ਚ ਰਸ਼ਮਿਕਾ ਮੰਡਾਨਾ ਦੀ ਅਦਾਕਾਰੀ ਨੂੰ ਲੈ ਕੇ ਅਮਿਤਾਭ ਬੱਚਨ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ

ਦੱਸ ਦਈਏ ਕਿ ਫ਼ਿਲਮ 'ਗੁੱਡਬਾਏ' ਅੱਜ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੇ ਵਿੱਚ ਅਮਿਤਾਭ ਬੱਚਨ, ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਨਾਲ -ਨਾਲ ਨੀਨਾ ਗੁਪਤਾ ਅਤੇ ਅਰੁਣ ਬਾਲੀ ਨੇ ਵੀ ਅਹਿਮਾ ਕਿਰਦਾਰ ਨਿਭਾਏ ਹਨ।

 

View this post on Instagram

 

A post shared by Neena Gupta (@neena_gupta)

Related Post