ਫ਼ਿਲਮ 'Goodbye' 'ਚ ਰਸ਼ਮਿਕਾ ਮੰਡਾਨਾ ਦੀ ਅਦਾਕਾਰੀ ਨੂੰ ਲੈ ਕੇ ਅਮਿਤਾਭ ਬੱਚਨ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ

written by Pushp Raj | October 07, 2022 01:06pm

Amitabh Bachchan talk about Rashmika's acting : ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਹਾਲ ਹੀ ਵਿੱਚ ਫ਼ਿਲਮ 'ਗੁੱਡਬਾਏ' ਤੋਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ ਹੈ। ਰਸ਼ਮਿਕਾ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਰਸ਼ਮਿਕਾ ਨੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਲਈ ਇੱਕ ਪੋਸਟ ਸਾਂਝੀ ਕੀਤੀ ਸੀ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ  ਵਾਇਰਲ ਹੋ ਰਹੀ ਹੈ। ਜਿਸ ਦੇ ਜਵਾਬ ਵਿੱਚ ਬਿੱਗ ਬੀ ਨੇ ਵੀ ਰਸ਼ਮਿਕਾ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ।

Image Source: Instagram

ਬਾਲੀਵੁੱਡ ਵਿੱਚ ਆਪਣੀ ਨਵੀਂ ਸ਼ੁਰੂਆਤ ਨੂੰ ਲੈ ਕੇ ਰਸ਼ਮਿਕਾ ਬਹੁਤ ਖੁਸ਼ ਹੈ। ਹਾਲ ਹੀ ਵਿੱਚ ਰਸ਼ਮਿਕਾ ਨੇ ਬਾਲੀਵੁੱਡ ਸਟਾਰ ਬਿੱਗ ਬੀ ਬਾਰੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ 'ਚ ਉਸ ਨੇ ਬਿੱਗ ਬੀ ਦੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਈ ਖ਼ਾਸ ਨੋਟ ਲਿਖਿਆ।

ਰਸ਼ਮਿਕਾ ਨੇ ਬਿੱਗ ਬੀ ਨੂੰ ਦੱਸਿਆ ਆਪਣਾ ਗੁਰੂ
ਰਸ਼ਮਿਕਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " ਹਮੇਸ਼ਾ ਮੇਰੇ ਗੁਰੂ ਦੇ ਰੂਪ ਵਿੱਚ ਅਤੇ ਮੇਰੇ ਪਿਤਾ ਦੇ ਰੂਪ ਵਿੱਚ ਮੇਰਾ ਸਮਰਥਨ ਅਤੇ ਮਾਰਗਦਰਸ਼ਨ ਕਰਦੇ ਰਹੋ। ਤਾਰਾ ਅਤੇ ਪਾਪਾ ਨੂੰ ਆਪਣੇ ਪੂਰੇ ਪਰਿਵਾਰ ਦੇ ਨਾਲ ਨੇੜਲੇ ਸਿਨੇਮਾਘਰਾਂ ਵਿੱਚ ਦੇਖੋ ਫ਼ਿਲਮ 'ਗੁੱਡਬਾਏ'। ਅਦਾਕਾਰਾ ਨੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਦੀ ਖ਼ਾਸ ਅਪੀਲ ਕੀਤੀ।

Image Source: Instagram

ਅਮਿਤਾਭ ਬੱਚਨ ਨੇ ਰਸ਼ਮਿਕਾ ਦੀ ਐਕਟਿੰਗ ਦੀ ਕੀਤੀ ਤਾਰੀਫ
ਦੱਸ ਦਈਏ ਕਿ ਰਸ਼ਮਿਕਾ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਵੀ ਆਪਣੀ ਆਨਸਕ੍ਰੀਨ ਧੀ ਰਸ਼ਮਿਕਾ ਨੂੰ ਪ੍ਰੇਰਿਤ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਅਦਾਕਾਰਾ ਨੇ ਬਿਗ ਬੀ ਨੂੰ ਫੋਨ 'ਤੇ ਆਪਣੀ ਘਬਰਾਹਟ ਬਾਰੇ ਦੱਸਦੀ ਹੈ ਤਾਂ ਬਿੱਗ ਬੀ ਉਸ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਉਂਦੇ ਹਨ।

ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਅਮਿਤਾਭ ਬੱਚਨ ਰਸ਼ਮਿਕਾ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਤੁਸੀਂ ਪਰੇਸ਼ਾਨ ਕਿਉਂ ਹੋ? ਤੁਸੀਂ ਫ਼ਿਲਮ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਮੈਂ ਇੱਕ ਟਵੀਟ ਵੀ ਕੀਤਾ ਸੀ ਜਿਸ ਵਿੱਚ ਇਹ ਲਿਖਿਆ ਸੀ ਕਿ ਘਬਰਾਉਣਾ ਬੰਦ ਕਰੋ ਅਤੇ ਜੋ ਸਹੀ ਹੋ ਸਕਦਾ ਹੈ ਉਸ ਬਾਰੇ ਉਤਸ਼ਾਹਿਤ ਹੋਣਾ ਸ਼ੁਰੂ ਕਰੋ।

ਅਮਿਤਾਭ ਬੱਚਨ ਨੇ ਅੱਗੇ ਕਿਹਾ ਕਿ ਫ਼ਿਲਮ 'ਗੁੱਡਬਾਏ' ਵਿੱਚ ਤਾਰਾ ਦੇ ਰੂਪ ਵਿੱਚ ਤੁਹਾਡੀ ਭੂਮਿਕਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਤੁਸੀਂ ਫ਼ਿਲਮ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਸੱਚ ਕਹਾਂ ਤਾਂ ਮੈਂ ਤੁਹਾਡਾ ਫੈਨ ਬਣ ਗਿਆ ਹਾਂ।

Image Source: Instagram

ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਨੇ ਨੀਤੂ ਕਪੂਰ ਦੇ ਹੱਥ ਆਲਿਆ ਭੱਟ ਲਈ ਭੇਜਿਆ ਖ਼ਾਸ ਤੋਹਫ਼ਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ 'ਗੁੱਡਬਾਏ' ਅੱਜ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੇ ਵਿੱਚ ਰਸ਼ਮਿਕਾ ਮੰਡਾਨਾ ਅਮਿਤਾਭ ਬੱਚਨ ਦੀ ਧੀ ਦਾ ਕਿਰਦਾਰ ਅਦਾ ਕਰ ਰਹੀ ਹੈ। ਦੋਵੇਂ ਕਲਾਕਾਰ ਇੱਕ ਦੂਜੇ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ 'ਚ ਰਸ਼ਮਿਕਾ ਅਤੇ ਅਮਿਤਾਭ ਬੱਚਨ ਤੋਂ ਇਲਾਵਾ ਨੀਨਾ ਗੁਪਤਾ ਵੀ ਨਜ਼ਰ ਆਈ ਹੈ।

 

View this post on Instagram

 

A post shared by Amitabh Bachchan (@amitabhbachchan)

You may also like