ਮਾਧੁਰੀ ਦੀਕਸ਼ਿਤ ਨੇ ਨੀਤੂ ਕਪੂਰ ਦੇ ਹੱਥ ਆਲਿਆ ਭੱਟ ਲਈ ਭੇਜਿਆ ਖ਼ਾਸ ਤੋਹਫ਼ਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 07, 2022 12:03pm

Madhuri Dixit sends a special gift for Alia Bhatt: ਟੀਵੀ ਦਾ ਮਸ਼ਹੂਰ ਰਿਐਲਟੀ ਤੇ ਡਾਂਸਿੰਗ ਸ਼ੋਅ 'ਝਲਕ ਦਿਖਲਾ ਜਾ 10' ਸ਼ੁਰੂ ਹੋਣ ਦੇ ਬਾਅਦ ਤੋਂ ਹੀ ਲਗਾਤਾਰ ਚਰਚਾ ਵਿੱਚ ਹੈ। ਕਿਉਂਕਿ ਇਸ ਸ਼ੋਅ ਵਿੱਚ ਇੱਕ ਤੋਂ ਬਾਅਦ ਇੱਕ ਕਲਾਕਾਰ ਬਤੌਰ ਮੁਖ ਮਹਿਮਾਨ ਸ਼ਿਰਕਤ ਕਰਦੇ ਹਨ। ਹਾਲ ਹੀ ਵਿੱਚ 'ਝਲਕ ਦਿਖਲਾ ਜਾ 10' ਵਿੱਚ ਮਸ਼ਹੂਰ ਟਿੱਕਟੌਕ ਸਟਾਰ ਕਿੱਲੀ ਪੌਲ ਨੇ ਸ਼ਿਰਕਤ ਕੀਤੀ ਸੀ ਕਿੱਲੀ ਪੌਲ ਤੋਂ ਬਾਅਦ ਇਸ ਸ਼ੋਅ ਦੇ ਅਗਲੇ ਐਪੀਸੋਡ ਦੇ ਵਿੱਚ ਨੀਤੂ ਕਪੂਰ ਨਜ਼ਰ ਆਉਣ ਵਾਲੀ ਹਨ।

Image Source: Instagram

ਇਸ ਸ਼ੋਅ ਦਾ ਅਪਕਮਿੰਗ ਐਪੀਸੋਡ ਬੇਹੱਦ ਖ਼ਾਸ ਹੋਣ ਵਾਲਾ ਹੈ। ਕਿਉਂਕਿ ਇਹ ਐਪੀਸੋਡ (ਝਲਕ ਦਿਖਲਾ ਜਾ 10 ਕਪੂਰ ਸਪੈਸ਼ਲ ਐਪੀਸੋਡ) ਹੋਣ ਵਾਲਾ ਹੈ। ਇਸ ਐਪੀਸੋਡ ਦੇ ਵਿੱਚ ਨੀਤੂ ਕਪੂਰ ਵਾਈਲਡ ਕਾਰਡ ਐਂਟਰੀ ਵਾਲੇ ਪ੍ਰਤੀਭਾਗੀਆਂ ਨੂੰ ਲੈ ਕੇ ਆ ਰਹੇ ਹਨ।

ਇਸ ਦੇ ਨਾਲ ਹੀ ਕਲਰਸ ਟੀਵੀ ਉੱਤੇ ਸ਼ੋਅ ਦੇ ਅਗਲੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜੱਜ ਕਰਨ ਜੌਹਰ ਨੀਤੂ ਕਪੂਰ ਦਾ ਸ਼ੋਅ 'ਚ ਸ਼ਾਨਦਾਰ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਨੀਤੂ ਕਪੂਰ ਵਾਈਲਡ ਕਾਰਡ ਐਂਟਰੀ ਬਾਰੇ ਖੁਲਾਸਾ ਕਰਦੇ ਹਨ ਤੇ ਸ਼ੋਅ ਦੇ ਕਈ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਦਾ ਆਨੰਦ ਮਾਣਦੀ ਹੈ।

Image Source: Instagram

ਹਾਲਾਂਕਿ, ਇੱਕ ਡਾਂਸ ਪਰਫਾਰਮੈਂਸ ਉਨ੍ਹਾਂ ਦੇ ਦਿਲ ਨੂੰ ਛੂਹ ਲੈਂਦੀ ਹੈ। ਇਹ ਪਰਫਾਰਮੈਂਸ ਨਿਤੀ ਟੇਲਰ ਨੇ ਆਪਣੇ ਕੋਰੀਓਗ੍ਰਾਫਰ ਆਕਾਸ਼ ਥਾਪਾ ਨਾਲ ਦਿੱਤੀ ਸੀ। ਇਸ ਵਿੱਚ ਆਲੀਆ ਤੇ ਰਣਬੀਰ ਦੇ ਵਿਆਹ ਨੂੰ ਰੀਕ੍ਰੀਏਟ ਕੀਤਾ ਗਿਆ ਸੀ। ਇਸ ਦੌਰਾਨ ਨੀਤੂ ਕਪੂਰ ਨੇ ਵੀ ਸਟੇਜ ਉੱਤੇ ਆ ਕੇ ਡਾਂਸ ਕੀਤਾ।

Image Source: Instagram

ਹੋਰ ਪੜ੍ਹੋ: ਹਿਜਾਬ ਦਾ ਵਿਰੋਧ ਕਰ ਰਹੀ ਈਰਾਨੀ ਮਹਿਲਾਵਾਂ ਦੇ ਸਮਰਥਨ 'ਚ ਆਈ ਪ੍ਰਿਯੰਕਾ ਚੋਪੜਾ, ਕਿਹਾ 'ਮੈਂ ਤੁਹਾਡੇ ਨਾਲ ਹਾਂ'

ਇਸ ਮਗਰੋਂ ਸ਼ੋਅ ਦੀ ਜੱਜ ਮਾਧੁਰੀ ਦੀਕਸ਼ਿਤ, ਨੀਤੂ ਕਪੂਰ ਨੂੰ ਉਨ੍ਹਾਂ ਦੀ ਨੂੰਹ ਆਲੀਆ ਭੱਟ ਲਈ ਇੱਕ ਖ਼ਾਸ ਤੋਹਫਾ ਦਿੰਦੀ ਹਨ। ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਨੀਤੂ ਜੀ ਆਲੀਆ ਤੇ ਰਣਬੀਰ ਦਾ ਵਿਆਹ ਹੋ ਗਿਆ ਹੈ ਜਲਦ ਹੀ ਦੋਵੇਂ ਮਾਪੇ ਬਨਣ ਵਾਲੇ ਹਨ। ਇਸ ਲਈ ਮੈਂ ਦੋਹਾਂ ਲਈ ਕੁਝ ਲੈ ਕੇ ਆਈ ਹਾਂ, ਇਹ ਬਾਲ ਗੋਪਾਲ ਹਨ।' ਇਸ ਮਗਰੋਂ ਨੀਤੂ ਕਪੂਰ ਮਾਧੁਰੀ ਨੂੰ ਇਸ ਖੂਬਸੂਰਤ ਤੇ ਪਿਆਰੇ ਤੋਹਫੇ ਲਈ ਧੰਨਵਾਦ ਕਹਿੰਦੇ ਹੋਏ ਗਲੇ ਲਾ ਲੈਂਦੇ ਹਨ।

 

View this post on Instagram

 

A post shared by ColorsTV (@colorstv)

You may also like