ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਸਾਂਝੀ ਕੀਤੀ ਅਣਦੇਖੀ ਤਸਵੀਰ

By  Rupinder Kaler March 31st 2021 12:16 PM

ਨੀਤੂ ਕਪੂਰ ਅਕਸਰ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ ।ਬੀਤੇ ਦਿਨੀਂ ਨੀਤੂ ਨੇ ਰਿਸ਼ੀ ਕਪੂਰ ਦੇ ਨਾਲ ਆਪਣੀ ਆਖਰੀ ਯਾਤਰਾ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਬੀਤੇ ਸੋਮਵਾਰ ਨੂੰ ਹੋਲੀ ਦੇ ਮੌਕੇ ‘ਤੇ ਵੀ ਉਨ੍ਹਾਂ ਨੇ ਰਿਸ਼ੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

neetu Image From Neetu Kapoor’s Instagram

ਹੋਰ ਪੜ੍ਹੋ : ਵੀਤ ਬਲਜੀਤ ਨੇ ਗਾਇਕ ਅਮਰ ਸਿੰਘ ਚਮਕੀਲਾ ਨੂੰ ਯਾਦ ਕਰਦੇ ਹੋਏ ਤਸਵੀਰ ਕੀਤੀ ਸਾਂਝੀ

Neetu Image From Neetu Kapoor’s Instagram

ਇਸ ਤਸਵੀਰ ‘ਚ ਰਿਸ਼ੀ ਕਪੂਰ ਹੋਲੀ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ‘ਚ ਰਿਸ਼ੀ ਦੇ ਨਾਲ ਅਮਿਤਾਬ ਬੱਚਨ ਤੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ ।

neetu Image From Neetu Kapoor’s Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨੀਤੂ ਕਪੂਰ ਨੇ ਲਿਖਿਆ ਕਿ ‘ਉਸ ਸਮੇਂ ਨੂੰ ਮਹਿਸੂਸ ਕਰ ਸਕਦੀ ਹਾਂ ਜਦੋਂ ਹੋਲੀ ਦਾ ਅਨੰਦ ਮਾਣਿਆ ਜਾਂਦਾ ਸੀ ਅਤੇ ਸੱਚੇ ਪਿਆਰ ਅਤੇ ਖੁਸ਼ੀਆਂ ਦੇ ਰੰਗਾਂ ਦੇ ਨਾਲ ਮਨਾਇਆ ਜਾਂਦਾ ਸੀ’।

 

View this post on Instagram

 

A post shared by neetu Kapoor. Fightingfyt (@neetu54)

ਦੱਸ ਦਈਏ ਕਿ ਰਿਸ਼ੀ ਕਪੂਰ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ । ਕੈਂਸਰ ਦੇ ਨਾਲ ਪੀੜਤ ਰਿਸ਼ੀ ਕਪੂਰ ਨੂੰ ਅਕਸਰ ਸਾਰਾ ਪਰਿਵਾਰ ਯਾਦ ਕਰਦਾ ਹੈ । ਕੁਝ ਦਿਨ ਪਹਿਲਾਂ ਉਨ੍ਹਾਂ ਦੇ ਭਰਾ ਰਾਜੀਵ ਕਪੂਰ ਦਾ ਵੀ ਦਿਹਾਂਤ ਹੋ ਗਿਆ ਸੀ ।

 

Related Post