ਵੀਤ ਬਲਜੀਤ ਨੇ ਗਾਇਕ ਅਮਰ ਸਿੰਘ ਚਮਕੀਲਾ ਨੂੰ ਯਾਦ ਕਰਦੇ ਹੋਏ ਤਸਵੀਰ ਕੀਤੀ ਸਾਂਝੀ

Written by  Rupinder Kaler   |  March 31st 2021 11:29 AM  |  Updated: March 31st 2021 11:29 AM

ਵੀਤ ਬਲਜੀਤ ਨੇ ਗਾਇਕ ਅਮਰ ਸਿੰਘ ਚਮਕੀਲਾ ਨੂੰ ਯਾਦ ਕਰਦੇ ਹੋਏ ਤਸਵੀਰ ਕੀਤੀ ਸਾਂਝੀ

ਗਾਇਕ ਅਤੇ ਗੀਤਕਾਰ ਵੀਤ ਬਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਮਰ ਸਿੰਘ ਚਮਕੀਲਾ ਅਤੇ ੳੇੁਨ੍ਹਾਂ ਦੀ ਸਾਥੀ ਅਮਰਜੋਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਜੋੜੀ ਨੂੰ ਯਾਦ ਕੀਤਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ’ । ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

amar singh Image From Veet Baljit’s Instagram

ਹੋਰ ਪੜ੍ਹੋ : ਗਾਇਕ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13 ਤਰੀਕ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

veet baljit Image From Veet Baljit’s Instagram

ਦੱਸ ਦਈਏ ਕਿ ਗਾਇਕ ਅਮਰ ਸਿੰਘ ਚਮਕੀਲਾ ਨੂੰ ਤਾਂ ਹਰ ਕੋਈ ਜਾਣਦਾ ਹੈ ਪਰ ਉਹਨਾਂ ਦੇ ਨਾਲ ਗਾਉਣ ਵਾਲੀ ਗਾਇਕਾ ਅਮਰਜੋਤ ਨੂੰ ਬਹੁਤ ਘੱਟ ਲੋਕ ਜਾਣਦੇ ਹਨ ।

veet baljit Image From Veet Baljit’s Instagram

ਅਮਰਜੋਤ ਨੇ ਅਮਰ ਸਿੰਘ ਚਮਕੀਲਾ ਨਾਲ ਅਜਿਹੇ ਗਾਣੇ ਗਾਏ ਸਨ ਜਿਹੜੇ ਕਿ ਇਸ ਜੋੜੀ ਨੂੰ ਅਮਰ ਕਰ ਗਏ ਹਨ । ਇਹ ਗਾਣੇ ਅੱਜ ਵੀ ਉਸੇ ਤਰ੍ਹਾਂ ਸੁਣੇ ਜਾਦੇ ਹਨ ਜਿਸ ਤਰ੍ਹਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਸੁਣੇ ਜਾਂਦੇ ਸਨ ।

ਅਮਰਜੋਤ ਦਾ ਨਾਂ ਹਮੇਸ਼ਾ ਅਮਰ ਸਿੰਘ ਚਮਕੀਲਾ ਨਾਲ ਹੀ ਜੋੜਿਆ ਜਾਂਦਾ ਹੈ ।ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਗਾਇਕ ਅਮਰ ਸਿੰਘ ਚਮਕੀਲਾ ਨਾਲ ਜੋੜੀ ਬਨਾਉਣ ਤੋਂ ਪਹਿਲਾਂ ਅਮਰਜੋਤ ਪਿਆਰਾ ਸਿੰਘ ਪੰਛੀ, ਕਰਨੈਲ ਗਿੱਲ, ਧੰਨਾ ਸਿੰਘ ਰੰਗੀਲਾ ਅਤੇ ਕੁਲਦੀਪ ਮਾਣਕ ਨਾਲ ਸਟੇਜਾਂ ਤੇ ਗਾਉਂਦੀ ਹੁੰਦੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network