ਨੇਹਾ ਧੂਪਿਆ ਨੇ ਦੱਸਿਆ ਆਪਣੇ ਬੇਟੇ ਦਾ ਨਾਂਅ ਗੁਰਿਕ ਸਿੰਘ ਧੂਪੀਆ ਬੇਦੀ ; ਵੇਖੋ ਤਸਵੀਰਾਂ

By  Pushp Raj January 8th 2022 12:44 PM

ਬਾਲੀਵੁੱਡ ਦੀ ਮਸ਼ਹੂਰ ਜੋੜੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਪਹਿਲੀ ਵਾਰ ਸਾਲ 2018 'ਚ ਮਾਤਾ ਪਿਤਾ ਬਣੇ ਸੀ। ਧੀ ਮੇਹਰ ਦੇ ਜਨਮ ਤੋਂ ਬਾਅਦ ਸਾਲ 2021 'ਚ ਨੇਹਾ ਨੇ ਬੇਟੇ ਨੂੰ ਜਨਮ ਦਿੱਤਾ। ਇਸ ਬਾਲੀਵੁੱਡ ਜੋੜੇ ਨੇ ਅੱਜ ਤੱਕ ਆਪਣੇ ਬੱਚੇ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਨੇਹਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਜਾ ਕੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਬੇਟੇ ਦਾ ਕੀ ਨਾਂਅ ਰੱਖਿਆ ਹੈ।

ਨੇਹਾ ਹਾਲ ਹੀ ਵਿੱਚ ਆਪਣੇ ਪਰਿਵਾਰ ਨਾਲ ਛੁੱਟਿਆਂ ਮਨਾਉਣ ਗਈ ਸੀ। ਨੇਹਾ ਨੇ ਆਪਣੀ ਇਸ ਵਕੇਸ਼ਨ ਦੀਆਂ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਨੇਹਾ ਦੇ ਨਾਲ ਉਸ ਦੇ ਪਤੀ ਅੰਗਦ, ਧੀ ਮੇਹਰ ਤੇ ਬੇਟਾ ਗੁਰਿਕ ਸਿੰਘ ਬੇਦੀ ਨਜ਼ਰ ਆ ਰਹੇ ਹਨ।

 

View this post on Instagram

 

A post shared by Neha Dhupia (@nehadhupia)

ਆਪਣੀਆਂ ਹਾਲੀਆ ਪਰਿਵਾਰਕ ਛੁੱਟੀਆਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ, ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਆ ਅਤੇ ਪਤੀ ਅੰਗਦ, ਧੀ ਮੇਹਰ ਅਤੇ ਉਸਦੇ ਬੱਚੇ ਗੁਰਿਕ ਸਿੰਘ ਬੇਦੀ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ।ਨੇਹਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਬੇਟੇ ਦਾ ਨਾਂਅ ਕੈਪਸ਼ਨ 'ਚ ਗੁਰਿਕ ਸਿੰਘ ਧੂਪੀਆ ਬੇਦੀ ਲਿਖਿਆ ਹੈ। ਬੇਟੇ ਦੇ ਜਨਮ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਵਾਰ ਹੈ ਜਦੋਂ ਨੇਹਾ ਨੇ ਆਪਣੇ ਬੇਟੇ ਦਾ ਨਾਂਅ ਪਬਲਿਕ ਵਿੱਚ ਸ਼ੇਅਰ ਕੀਤਾ ਹੈ।

ਬੇਟੇ ਦੇ ਨਾਂਅ ਬਾਰੇ ਪੁੱਛਣ 'ਤੇ ਨੇਹਾ ਦੱਸਦੀ ਹੈ ਕਿ ਗੁਰਿਕ ਦਾ ਅਰਥ ਹੈ ਪਰਮਾਤਮਾ ਦੇ ਨਾਲ ਇੱਕ ਹੈ। ਜੋ ਰੱਬ ਕੋਲੋਂ ਆਉਂਦਾ ਹੈ ਤੇ ਇਸ ਦੁਨੀਆ ਦਾ ਮੁਕਤੀਦਾਤਾ ਹੈ। ਇਹ ਇੱਕ ਧਾਰਮਿਕ ਅਤੇ ਵਿਲੱਖਣ ਨਾਂਅ ਹੈ। ਇਸ ਨੂੰ ਲਿਖਣ ਦਾ ਤਰੀਕਾ ਵੀ ਵਿਲੱਖਣ ਹੈ। ਨੇਹਾ ਨੇ ਫੈਨਜ਼ ਨੂੰ ਦੱਸਿਆ ਕਿ ਬੇਟੇ ਦੇ ਨਾਂਅ ਲਈ ਮਾਂ ਜ਼ਿੰਮੇਵਾਰ ਹੈ ਜਦੋਂ ਕਿ ਨਾਂਅ ਦੇ ਸਪੈਲਿੰਗਸ ਲਈ ਪਿਤਾ ਅੰਗਦ ਜ਼ਿੰਮੇਵਾਰ ਹਨ।

Image Source: Instagram

ਹੋਰ ਪੜ੍ਹੋ : ਬਾਲੀਵੁੱਡ ਤੋਂ ਬਾਅਦ ਟੌਲੀਵੁੱਡ 'ਚ ਕੋਰੋਨਾ ਨੇ ਦਿੱਤੀ ਦਸਤਕ, ਸਾਊਥ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਨਨ ਵੀ ਕੋਰੋਨਾ ਪੌਜ਼ੀਟਿਵ

ਨੇਹਾ ਧੂਪਿਆ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਪੂਰੀ ਤਰ੍ਹਾਂ ਪਰਫੈਕਟ ਫੈਮਿਲੀ ਪਿਕਚਰ ਹੈ। ਇਹ ਤਸਵੀਰਾਂ ਬਹੁਤ ਹੀ ਖੂਬਸੂਰਤ ਹਨ। ਇਨ੍ਹਾਂ 'ਚ ਨੇਹਾ ਤੇ ਅੰਗਦ ਆਪਣੇ ਬੱਚਿਆਂ ਨਾਲ ਕੁਆਲਟੀ ਟਾਈਮ ਬਤੀਤ ਕਰ ਰਹੇ ਹਨ।

Related Post