ਬਾਲੀਵੁੱਡ ਤੋਂ ਬਾਅਦ ਟੌਲੀਵੁੱਡ 'ਚ ਕੋਰੋਨਾ ਨੇ ਦਿੱਤੀ ਦਸਤਕ, ਸਾਊਥ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਨਨ ਵੀ ਕੋਰੋਨਾ ਪੌਜ਼ੀਟਿਵ

written by Pushp Raj | January 08, 2022

ਕੋਰੋਨਾ ਵਾਇਰਸ ਨੇ ਮੁੜ ਇੱਕ ਵਾਰ ਦੇਸ਼ ਭਰ ਦੇ ਲੋਕਾਂ ਨੂੰ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਸ ਮਹਾਂਮਾਰੀ ਦੀ ਚਪੇਟ 'ਚ ਆ ਰਹੇ ਹਨ। ਬਾਲੀਵੁੱਡ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਟੌਲੀਵੁੱਡ ਵਿੱਚ ਵੀ ਦਸਤਕ ਦੇ ਦਿੱਤੀ ਹੈ। ਸੁਪਰ ਸਟਾਰ ਮਹੇਸ਼ ਬਾਬੂ ਤੋਂ ਬਾਅਦ ਹੁਣ ਸਾਊਥ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਨਨ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Trisha Krishnan image From instagram

ਤ੍ਰਿਸ਼ਾ ਕ੍ਰਿਸ਼ਨਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਖ਼ੁਦ ਦਾ ਹੈਲਥ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਹੀ ਕੋਰੋਨਾ ਪੌਜ਼ੀਟਿਵ ਹੋ ਗਈ ਸੀ।

ਤ੍ਰਿਸ਼ਾ ਨੇ ਆਪਣੀ ਪੋਸਟ 'ਚ ਕਿਹਾ ਕਿ ਸਾਰੀਆਂ ਸਾਵਧਾਨੀਆਂ ਤੇ ਸੁਰੱਖਿਆ ਓਪਾਅ ਕਰਨ ਦੇ ਬਾਵਜੂਦ ਉਹ ਕੋਰੋਨਾ ਪੌਜ਼ੀਟਿਵ ਹੋ ਗਈ। ਜਿਸ ਨੂੰ ਤੁਸੀਂ ਕੋਰੋਨਾ ਦੇ ਲੱਛਣ ਦੱਸਦੇ ਹੋ ਉਹ ਮੇਰੇ ਵਿੱਚ ਵੀ ਹਨ। ਇਹ ਮੇਰੇ ਲਈ ਸਭ ਤੋਂ ਮੁਸ਼ਕਿਲ ਭਰੇ ਹਫ਼ਤਿਆਂ ਚੋਂ ਇੱਕ ਸੀ,ਪਰ ਹੁਣ ਮੈਂ ਹੌਲੀ-ਹੌਲੀ ਠੀਕ ਹੋ ਰਹੀ ਹਾਂ। ਟੀਕਾਕਰਨ ਦੀ ਬਦਲੌਤ ਮੈਂ ਬੇਹਤਰ ਮਹਿਸੂਸ ਕਰ ਰਹੀ ਹਾਂ। ਮੈਂ ਸਭ ਨੂੰ ਅਜਿਹਾ ਕਰਨ ਤੇ ਮਾਸਕ ਲਗਾਏ ਰੱਖਣ ਦੀ ਅਪੀਲ ਕਰਦੀ ਹਾਂ। ਆਪਣੇ ਸਾਰੇ ਹੀ ਟੈਸਟ ਪਾਸ ਕਰਨ ਮਗਰੋਂ ਮੈਨੂੰ ਜਲਦ ਦੀ ਘਰ ਵਾਪਸ ਪਹੁੰਚਣ ਦੀ ਉਮੀਦ ਹੈ।

Trisha Krishnan2 image From twitter

ਇਸ ਤੋਂ ਅੱਗੇ ਤ੍ਰਿਸ਼ਾ ਕ੍ਰਿਸ਼ਨਨ ਨੇ ਪਿਆਰ ਤੇ ਸਾਥ ਦੇਣ ਲਈ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਧੰਨਵਾਦ ਦਿੱਤਾ। ਉਸ ਨੇ ਲਿਖਿਆ, "ਮੇਰੇ ਸਾਰੇ ਹੀ ਚੰਗੇ ਪਰਿਵਾਰ ਤੇ ਦੋਸਤਾਂ ਦੀ ਦੁਆਵਾਂ ਦੇ ਲਈ ਤਹਿ ਦਿਲੋਂ ਧੰਨਵਾਦ। "

Trisha Krishnan2 image From instagram

ਹੋਰ ਪੜ੍ਹੋ : ਕੁਮਕੁਮ ਭਾਗਿਆ ਫੇਮ ਸ਼ਿਖਾ ਸਿੰਘ ਵੀ ਕੋਰੋਨਾ ਦੀ ਲਪੇਟ 'ਚ, ਬੇਟੀ ਨੂੰ ਦੁੱਧ ਨਾ ਪਿਲਾਉਣ 'ਤੇ ਹੋਈ ਭਾਵੁਕ

ਤ੍ਰਿਸ਼ਾ ਤੋਂ ਇਲਾਵਾ ਸੁਪਰ ਸਟਾਰ ਮਹੇਸ਼ ਬਾਬੂ ਤੇ ਕਈ ਟੀਵੀ ਤੇ ਬਾਲੀਵੁੱਡ ਅਦਾਕਾਰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ। ਕੋਰੋਨਾ ਪੀੜਤ ਇਹ ਸਾਰੇ ਹੀ ਸਿਤਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰ ਰਹੇ ਹਨ।

You may also like