ਕੁਮਕੁਮ ਭਾਗਿਆ ਫੇਮ ਸ਼ਿਖਾ ਸਿੰਘ ਵੀ ਕੋਰੋਨਾ ਦੀ ਲਪੇਟ 'ਚ, ਬੇਟੀ ਨੂੰ ਦੁੱਧ ਨਾ ਪਿਲਾਉਣ 'ਤੇ ਹੋਈ ਭਾਵੁਕ

written by Lajwinder kaur | January 07, 2022

ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਹਾਹਕਾਰ ਮਚਾ ਦਿੱਤੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਮਾਇਆ ਨਗਰੀ ਤੋਂ ਵੀ ਵੱਡੀ  ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ। ਟੀਵੀ ਜਗਤ ਤੋਂ ਲੈ ਕੇ ਬਾਲੀਵੁੱਡ ਦੇ ਕਈ ਸਿਤਾਰੇ ਕੋਵਿਡ ਦੀ ਲਪੇਟ 'ਚ ਆ ਚੁੱਕੇ ਨੇ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਅਤੇ ਸਾਊਥ ਸਿਨੇਮਾ ਦੇ ਸੁਪਰਸਟਾਰ ਮਹੇਸ਼ ਬਾਬੂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਣਕਾਰੀ ਦਿੱਤੀ ਸੀ ਅਤੇ ਹੁਣ 'ਕੁਮਕੁਮ ਭਾਗਿਆ' ਫੇਮ ਟੀਵੀ ਅਦਾਕਾਰਾ ਸ਼ਿਖਾ ਸਿੰਘ ਨੇ ਵੀ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦਾ ਖੁਲਾਸਾ ਕੀਤਾ ਹੈ (Kumkum Bhagya fame Shikha Singh tests COVID positive)।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

sikha singh emotional

ਸ਼ਿਖਾ ਸਿੰਘ ਨੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਆਪਣੀ ਛੋਟੀ ਬੇਟੀ ਤੋਂ ਦੂਰ ਹੋਣ ਦਾ ਦੁੱਖ ਵੀ ਜ਼ਾਹਿਰ ਕੀਤਾ ਹੈ। ਸ਼ਿਖਾ ਸਿੰਘ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਸ ਨੇ ਦੱਸਿਆ ਹੈ ਕਿ ਉਹ ਪਿਛਲੇ 36 ਘੰਟਿਆਂ ਤੋਂ ਆਪਣੀ ਬੇਟੀ ਤੋਂ ਦੂਰ ਹੈ ਅਤੇ ਉਹ ਉਸ ਨੂੰ ਦੁੱਧ ਚੁੰਘਾਉਣ ਦੇ ਯੋਗ ਨਹੀਂ ਹੈ। ਕਿਉਂਕਿ, ਉਸਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਅਜਿਹੇ 'ਚ ਉਹ ਪੰਪ ਲਗਾ ਕੇ ਆਪਣੀ ਬੇਟੀ ਨੂੰ ਦੁੱਧ ਦੇ ਰਹੀ ਹੈ।

ਹੋਰ ਪੜ੍ਹੋ : ਕਰਮਜੀਤ ਅਨਮੋਲ ਪਰਮਾਤਮਾ ਦਾ ਸ਼ੁਕਰਾਨਾ ਸ਼ੇਅਰ ਕਰਦੇ ਹੋਏ ਆਪਣੀ ਨਵੀਂ ਫ਼ਿਲਮ ‘ਮਾਂ ਦਾ ਸੋਹਣਾ’ ਦਾ ਫਰਸਟ ਲੁੱਕ

tv actress shikha singh emotional post

ਸ਼ਿਖਾ ਨੇ ਆਪਣੀ ਪੋਸਟ 'ਚ ਲਿਖਿਆ ਹੈ- 'ਮੈਂ ਕੋਵਿਡ ਪਾਜ਼ੀਟਿਵ ਪਾਈ ਗਈ ਹੈ। ਮੈਨੂੰ ਕੋਰੋਨਾ ਦੇ ਦੌਰਾਨ ਹਮੇਸ਼ਾ ਇੱਕ ਚੀਜ਼ ਦਾ ਡਰ ਰਹਿੰਦਾ ਸੀ ਅਤੇ ਉਹ ਇਹ ਹੈ ਕਿ ਇਹ ਮੇਰੀ ਧੀ ਅਲਾਇਨਾ ਨੂੰ ਕਿਵੇਂ ਪ੍ਰਭਾਵਤ ਕਰੇਗਾ। ਮੈਂ ਉਦੋਂ ਡਰੀ ਹੋਈ ਸੀ ਅਤੇ ਅਜੇ ਵੀ ਡਰੀ ਹੋਈ ਹਾਂ। ਮੈਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹਾਂ, ਪਰ ਸ਼ੁਕਰ ਹੈ ਕਿ ਮੇਰਾ ਪੂਰਾ ਪਰਿਵਾਰ ਨੈਗੇਟਿਵ ਆਇਆ ਹੈ। ਜਿਵੇਂ ਹੀ ਮੈਨੂੰ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਹੋਈ, ਮੈਂ ਆਪਣੇ ਆਪ ਨੂੰ ਅਲੱਗ ਕਰ ਲਿਆ। ਮੈਨੂੰ ਆਪਣੀ ਧੀ ਨੂੰ ਦੇਖਿਆ 36 ਘੰਟੇ ਹੋ ਗਏ ਹਨ। ਮੇਰਾ ਦਿਲ ਦੁੱਖ ਰਿਹਾ ਹੈ। ਮੈਂ ਨਾ ਤਾਂ ਉਸਨੂੰ ਛੂਹ ਸਕਦੀ ਹਾਂ ਅਤੇ ਨਾ ਹੀ ਬ੍ਰੈਸਟ ਫੀਡਿੰਗ ਦੇ ਯੋਗ ਹਾਂ ਮੈਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣਾ ਹੋਵੇਗਾ ਅਤੇ ਮੈਂ ਕਰਾਂਗੀ। ਸ਼ਿਖਾ ਸਿੰਘ ਨੇ ਆਪਣੀ ਪੋਸਟ 'ਚ ਆਪਣੇ ਦਿਲ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਲਿਖਿਆਂ ਨੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰੀਨਾ ਕਪੂਰ ਖਾਨ, ਅਰਜੁਨ ਕਪੂਰ, ਅੰਮ੍ਰਿਤਾ ਅਰੋੜਾ, ਅੰਸ਼ੁਲਾ ਕਪੂਰ, ਰੀਆ ਕਪੂਰ, ਕਰਨ ਬੁਲਾਨੀ, ਮਹੇਸ਼ ਬਾਬੂ, ਸਵਰਾ ਭਾਸਕਰ, ਸੁਮੋਨਾ ਚੱਕਰਵਰਤੀ ਵਰਗੇ ਕਈ ਸਿਤਾਰੇ ਕੋਵਿਡ ਦੀ ਲਪੇਟ ਚ ਆ ਚੁੱਕੇ ਹਨ।

 

 

View this post on Instagram

 

A post shared by Shikha Singh Shah (@shikhasingh)

You may also like