ਦੇਖੋ ਵੀਡੀਓ : ਇਮੋਸ਼ਨ ਤੇ ਪਿਆਰ ਦੇ ਨਾਲ ਭਰਿਆ ਗੀਤ ‘KHYAAL RAKHYA KAR’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਨੇਹਾ ਤੇ ਰੋਹਨਪ੍ਰੀਤ ਦੀ ਕਿਊਟ ਕਮਿਸਟਰੀ
Lajwinder kaur
December 22nd 2020 02:48 PM
ਬਾਲੀਵੁੱਡ ਦੀ ਗਾਇਕ ਨੇਹਾ ਕੱਕੜ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ‘ਖਿਆਲ ਰੱਖਿਆ ਕਰ’ (KHYAAL RAKHYA KAR) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ । ਇਸ ਗੀਤ ਦੀ ਫਰਸਟ ਲੁੱਕ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਦਰਸ਼ਕਾਂ ਨੂੰ ਲੱਗਿਆ ਸੀ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਮਾਪੇ ਬਣਨ ਵਾਲੇ ਨੇ ।
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਇਹ ਰੋਮਾਂਟਿਕ ਤੇ ਇਮੋਸ਼ਨਲ ਸੌਂਗ ਹੈ । ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ।

ਗਾਣੇ ਦੇ ਬੋਲ ਬੱਬੂ ਨੇ ਲਿਖੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ । Agam Mann & Azeem Mann ਨੇ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ :