ਦੇਖੋ ਵੀਡੀਓ : ਇਮੋਸ਼ਨ ਤੇ ਪਿਆਰ ਦੇ ਨਾਲ ਭਰਿਆ ਗੀਤ ‘KHYAAL RAKHYA KAR’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਨੇਹਾ ਤੇ ਰੋਹਨਪ੍ਰੀਤ ਦੀ ਕਿਊਟ ਕਮਿਸਟਰੀ

written by Lajwinder kaur | December 22, 2020

ਬਾਲੀਵੁੱਡ ਦੀ ਗਾਇਕ ਨੇਹਾ ਕੱਕੜ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ‘ਖਿਆਲ ਰੱਖਿਆ ਕਰ’ (KHYAAL RAKHYA KAR) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ । ਇਸ ਗੀਤ ਦੀ ਫਰਸਟ ਲੁੱਕ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਦਰਸ਼ਕਾਂ ਨੂੰ ਲੱਗਿਆ ਸੀ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਮਾਪੇ ਬਣਨ ਵਾਲੇ ਨੇ । inside pic of neha kakkar new song khiyal rakhya kar  ਹੋਰ ਪੜ੍ਹੋ : ਪੱਕੇ ਇਰਾਦਿਆਂ ਤੇ ਅਣਖ ਨੂੰ ਬਿਆਨ ਕਰਦਾ ਸਰਬਜੀਤ ਚੀਮਾ ਦਾ ਨਵਾਂ ਕਿਸਾਨੀ ਗੀਤ ‘KISAANI TE KURBANI’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਇਹ ਰੋਮਾਂਟਿਕ ਤੇ ਇਮੋਸ਼ਨਲ ਸੌਂਗ ਹੈ । ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘrohanpreet and neha kakkar ਗਾਣੇ ਦੇ ਬੋਲ ਬੱਬੂ ਨੇ ਲਿਖੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ । Agam Mann & Azeem Mann ਨੇ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ । pic of khyaal rakhya kar song

0 Comments
0

You may also like