ਖੂਬ ਵਾਇਰਲ ਹੋ ਰਹੀਆਂ ਨੇ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵੈਡਿੰਗ ਰਿਸੈਪਸ਼ਨ ਦੀਆਂ ਵੀਡੀਓਜ਼, ਕਈ ਪੰਜਾਬੀ ਸਿੰਗਰ ਹੋਏ ਸ਼ਾਮਿਲ
ਬਾਲੀਵੁੱਡ ਸਿੰਗਰ ਨੇਹਾ ਕੱਕੜ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਕਰਕੇ ਖੂਬ ਸੁਰਖ਼ੀਆਂ ਬਟੋਰ ਰਹੀ ਹੈ । ਜੀ ਹਾਂ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ । ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਨੇ ।
ਹੋਰ ਪੜ੍ਹੋ :ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਵਿਆਹ ਦੀ ਵੀਡੀਓਜ਼ ਤੋਂ ਬਾਅਦ ਦੋਵਾਂ ਦੇ ਵੈਡਿੰਗ ਰਿਸੈਪਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਆਪਣੀ ਵੈਡਿੰਗ ਰਿਸੈਪਸ਼ਨ ‘ਚ ਨੇਹਾ ਕੱਕੜ ਤੇ ਰੋਹਨਪ੍ਰੀਤ ਗੀਤ ਗਾਉਂਦੇ ਹੋਏ ਨਜ਼ਰ ਆਏ ।

ਉਨ੍ਹਾਂ ਦੇ ਗਰੈਂਡ ਵੈਡਿੰਗ ਰਿਸੈਪਸ਼ਨ ‘ਚ ਕਈ ਪੰਜਾਬੀ ਸਿੰਗਰ ਵੀ ਪਹੁੰਚੇ ਹੋਏ ਸਨ । ਪੰਜਾਬੀ ਗਾਇਕ ਗੁਰੀ, ਮਿਲਿੰਦ ਗਾਬਾ, ਅਖਿਲ, ਜੱਸ ਮਾਣਕ ਗੀਤ ਗਾਉਂਦੇ ਹੋਏ ਵੀ ਨਜ਼ਰ ਆਏ ।

ਜੇ ਗੱਲ ਕਰੀਏ ਆਉਟਫਿੱਟ ਦੀ ਤਾਂ ਨੇਹਾ ਕੱਕੜ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ । ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਸੀ । ਉਧਰ ਰੋਹਨਪ੍ਰੀਤ ਨੇ ਵੀ ਮੈਰੂਨ ਰੰਗ ਦੀ ਕੜਾਈ ਵਾਲੀ ਸ਼ੇਰਵਾਨੀ ‘ਚ ਹੈਂਡਸਮ ਲੱਗ ਰਹੇ ਸਨ । ਫੈਨਜ਼ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕਰ ਰਹੇ ਨੇ ।
View this post on Instagram
View this post on Instagram