ਖੂਬ ਵਾਇਰਲ ਹੋ ਰਹੀਆਂ ਨੇ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵੈਡਿੰਗ ਰਿਸੈਪਸ਼ਨ ਦੀਆਂ ਵੀਡੀਓਜ਼, ਕਈ ਪੰਜਾਬੀ ਸਿੰਗਰ ਹੋਏ ਸ਼ਾਮਿਲ

written by Lajwinder kaur | October 25, 2020

ਬਾਲੀਵੁੱਡ ਸਿੰਗਰ ਨੇਹਾ ਕੱਕੜ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਕਰਕੇ ਖੂਬ ਸੁਰਖ਼ੀਆਂ ਬਟੋਰ ਰਹੀ ਹੈ । ਜੀ ਹਾਂ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ । ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਨੇ ।rohan and nehu

ਹੋਰ ਪੜ੍ਹੋ :ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਵਿਆਹ ਦੀ ਵੀਡੀਓਜ਼ ਤੋਂ ਬਾਅਦ ਦੋਵਾਂ ਦੇ ਵੈਡਿੰਗ ਰਿਸੈਪਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਆਪਣੀ ਵੈਡਿੰਗ ਰਿਸੈਪਸ਼ਨ ‘ਚ ਨੇਹਾ ਕੱਕੜ ਤੇ ਰੋਹਨਪ੍ਰੀਤ ਗੀਤ ਗਾਉਂਦੇ ਹੋਏ ਨਜ਼ਰ ਆਏ ।

punjabi Singer on nehupreet wedding reception

ਉਨ੍ਹਾਂ ਦੇ ਗਰੈਂਡ ਵੈਡਿੰਗ ਰਿਸੈਪਸ਼ਨ ‘ਚ ਕਈ ਪੰਜਾਬੀ ਸਿੰਗਰ ਵੀ ਪਹੁੰਚੇ ਹੋਏ ਸਨ । ਪੰਜਾਬੀ ਗਾਇਕ ਗੁਰੀ, ਮਿਲਿੰਦ ਗਾਬਾ, ਅਖਿਲ, ਜੱਸ ਮਾਣਕ ਗੀਤ ਗਾਉਂਦੇ ਹੋਏ ਵੀ ਨਜ਼ਰ ਆਏ ।

neha and rohan

ਜੇ ਗੱਲ ਕਰੀਏ ਆਉਟਫਿੱਟ ਦੀ ਤਾਂ ਨੇਹਾ ਕੱਕੜ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ । ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਸੀ । ਉਧਰ ਰੋਹਨਪ੍ਰੀਤ ਨੇ ਵੀ ਮੈਰੂਨ ਰੰਗ ਦੀ ਕੜਾਈ ਵਾਲੀ ਸ਼ੇਰਵਾਨੀ ‘ਚ ਹੈਂਡਸਮ ਲੱਗ ਰਹੇ ਸਨ । ਫੈਨਜ਼ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕਰ ਰਹੇ ਨੇ ।

 

0 Comments
0

You may also like