ਨੇਹਾ ਕੱਕੜ ਬਣੀ ਭਾਰਤ ਦੀ ਪਹਿਲੀ ਅਜਿਹੀ ਗਾਇਕਾ ਜਿਸ ਨੂੰ ਮਿਲਿਆ ਇਹ ਸਨਮਾਨ,ਫੈਨਸ ਤੇ ਪਰਿਵਾਰ ਦਾ ਕੀਤਾ ਧੰਨਵਾਦ

By  Aaseen Khan October 11th 2019 01:37 PM

ਨੇਹਾ ਕੱਕੜ ਬਾਲੀਵੁੱਡ ਦਾ ਹੀ ਨਹੀਂ ਸਗੋਂ ਪੰਜਾਬੀ ਇੰਡਸਟਰੀ ਦਾ ਵੀ ਮੰਨਿਆ ਪ੍ਰਮੰਨਿਆ ਨਾਮ ਹੈ। ਆਪਣੀਆਂ ਅਦਾਵਾਂ ਅਤੇ ਗਾਇਕੀ ਦੇ ਹੁਨਰ ਨਾਲ ਸੈਲਫੀ ਕੁਈਨ ਨੇਹਾ ਕੱਕੜ ਦਾ ਹਰ ਕੋਈ ਦੀਵਾਨਾ ਹੈ। ਨੇਹਾ ਕੱਕੜ ਜਿੰਨ੍ਹਾਂ ਦੇ ਗਾਣੇ ਤਾਂ ਬਹੁਤ ਸਾਰੇ ਰਿਕਾਰਡ ਬਣਾਉਂਦੇ ਅਤੇ ਤੋੜਦੇ ਰਹਿੰਦੇ ਹਨ ਉਥੇ ਹੀ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵੀ ਇੱਕ ਉਪਲਬਧੀ ਹਾਸਿਲ ਕਰ ਲਈ ਹੈ। ਦੱਸ ਦਈਏ ਨੇਹਾ ਕੱਕੜ ਭਾਰਤ ਦੇ ਸੰਗੀਤ ਜਗਤ ਦੀ ਪਹਿਲੀ ਸਖ਼ਸ਼ ਬਣ ਚੁੱਕੀ ਹੈ ਜਿਸ ਨੂੰ ਇੰਸਟਾਗ੍ਰਾਮ ਟ੍ਰਾਫ਼ੀ ਮਿਲੀ ਹੈ।

 

View this post on Instagram

 

The Only Indian Musician to Have The Instagram Trophy! And One of the Only 5 people in India to get this one!! ??♥️ #Gratitude ?? Thank you Instagram, Thanks to My Family @tonykakkar @sonukakkarofficial Mom Dad, Thanks to each one of You and ofcource My #NeHearts ??? . #NehaKakkar #TheMostFollowedIndianMusician . #IndianIdol11 Kal Se @sonytvofficial Par ?? . @thecontentteamofficial ?

A post shared by Neha Kakkar (@nehakakkar) on Oct 10, 2019 at 10:15pm PDT

ਆਪਣੀ ਇਹ ਖੁਸ਼ੀ ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਆਪਣੇ ਪਰਿਵਾਰ ਤੇ ਫੈਨਸ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਹੈ। ਨੇਹਾ ਕੱਕੜ ਨੇ ਲਿਖਿਆ,'ਭਾਰਤ ਦੀ ਇਕਲੌਤੀ ਸੰਗੀਤਕਾਰ ਜਿਸ ਨੂੰ ਇਹ ਇੰਸਟਾਗ੍ਰਾਮ ਟ੍ਰਾਫ਼ੀ ਮਿਲੀ। ਅਤੇ ਭਾਰਤ 'ਚ ਸਿਰਫ ਪੰਜ ਲੋਕ ਹਨ ਜਿੰਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। ਸ਼ੁਕਰਗੁਜ਼ਾਰ ਹਾਂ। ਧੰਨਵਾਦ ਇੰਸਟਾਗ੍ਰਾਮ। ਮੇਰੇ ਪਰਿਵਾਰ ਸੋਨੂੰ ਕੱਕੜ, ਟੋਨੀ ਕੱਕੜ ਅਤੇ ਮਾਤਾ ਪਿਤਾ ਦਾ ਬਹੁਤ ਸ਼ੁਕਰੀਆ ਅਤੇ ਉਹਨਾਂ ਦਾ ਧੰਨਵਾਦ ਜਿੰਨ੍ਹਾਂ ਜਿੰਨ੍ਹਾਂ ਨੇ ਹੁਣ ਤੱਕ ਸਾਥ ਦਿੱਤਾ।'

ਹੋਰ ਵੇਖੋ : ਗੁੱਡ ਨਿਊਜ਼ ਦੀ ਟੀਮ ਹਾਊਸਫੁੱਲ ਦੇ ਰਾਜਕੁਮਾਰ ਬਾਲਾ ਨਾਲ ਕਰ ਰਹੀ ਹੈ ਮਸਤੀ,ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ

 

View this post on Instagram

 

Haye Ve Main Kinni Soni Haan, Haye Ve Meri Behan Wah Wai Wahh! ☺️♥️ #WahWaiWahh @tonykakkar @ritikavatsmakeupandhair @kunalpanditkp @vibhorparashar3official @stylebysugandhasood . #NehaKakkar #Sukhe #Jaani . Nehu Loves @indiatiktok ☺️

A post shared by Neha Kakkar (@nehakakkar) on Oct 7, 2019 at 7:59pm PDT

ਦੱਸ ਦਈਏ ਨੇਹਾ ਕੱਕੜ ਤੋਂ ਪਹਿਲਾਂ ਇਹ ਟ੍ਰਾਫ਼ੀ ਅਕਸ਼ੇ ਕੁਮਾਰ, ਵਿਰਾਟ ਕੋਹਲੀ, ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਨੂੰ ਮਿਲ ਚੁੱਕੀ ਹੈ। ਨੇਹਾ ਕੱਕੜ ਦੇ ਇੰਸਟਾਗ੍ਰਾਮ 'ਤੇ ਚਾਹੁਣ ਵਾਲਿਆਂ ਦੀ ਗੱਲ ਕਰੀਏ ਤਾਂ ਇਹ 27.8 ਮਿਲੀਅਨ ਹੈ ਜੋ ਕਿ ਵੱਡਾ ਅੰਕੜਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਫਿਲਹਾਲ ਉਹ ਭਾਰਤ ਦੇ ਨਾਮੀ ਸਿੰਗਿੰਗ ਰਿਆਲਟੀ ਸ਼ੋਅ ਇੰਡੀਅਨ ਆਈਡਲ ਦੇ 11 ਵੇਂ ਸੀਜ਼ਨ ਨੂੰ ਜੱਜ ਕਰਨ ਜਾ ਰਹੇ ਹਨ।

Related Post