ਦੇਖੋ ਵੀਡੀਓ : ਇੱਕ-ਦੂਜੇ ਦੇ ਪਿਆਰ ‘ਚ ਗੁਆਚੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ, ਰਿਲੀਜ਼ ਹੋਇਆ ‘NEHU DA VYAH’
Lajwinder kaur
October 21st 2020 03:44 PM
ਪਾਲੀਵੁੱਡ ਤੇ ਬਾਲੀਵੁੱਡ ਗਾਇਕ ਨੇਹਾ ਕੱਕੜ ਆਪਣੇ ਵਿਆਹ ਨੂੰ ਲੈ ਕੇ ਇਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਹੇ ਨੇ । ਖ਼ਬਰਾਂ ਮੁਤਾਬਕ ਇਸ ਮਹੀਨੇ ਦੇ ਅਖੀਰ ‘ਚ ਦੋਵਾਂ ਜਣਿਆ ਦਾ ਵਿਆਹ ਹੋ ਜਾਵੇਗਾ ।
ਆਪਣੇ ਵਿਆਹ ਨੂੰ ਲੈ ਕੇ ਨੇਹਾ ਕੱਕੜ ਨੇ ਇੱਕ ਗੀਤ ਵੀ ਰਿਲੀਜ਼ ਕੀਤਾ ਹੈ । ਜੀ ਹਾਂ ਉਹ ‘ਨੇਹੂ ਦਾ ਵਿਆਹ’ (NEHU DA VYAH) ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਮਿਲਕੇ ਗਾਇਆ ਹੈ ਤੇ ਅਦਾਕਾਰੀ ਵੀ ਕੀਤੀ ਹੈ।

ਇਸ ਗੀਤ ਦੇ ਬੋਲ ਖੁਦ ਨੇਹਾ ਕੱਕੜ ਨੇ ਹੀ ਲਿਖੇ ਨੇ ਜਿਸ ‘ਚ ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਰਜਤ ਨਾਗਪਾਲ ਨੇ । Agam Mann & Azeem Mann ਹੋਰਾਂ ਨੇ ਇਸ ਗੀਤ ਦੀ ਡਾਇਰੈਕਸ਼ਨ ਕੀਤੀ ਹੈ । ਵੀਡੀਓ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਹੋਰ ਪੜ੍ਹੋ :