ਦੇਖੋ ਵੀਡੀਓ : ਇੱਕ-ਦੂਜੇ ਦੇ ਪਿਆਰ ‘ਚ ਗੁਆਚੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ, ਰਿਲੀਜ਼ ਹੋਇਆ ‘NEHU DA VYAH’

written by Lajwinder kaur | October 21, 2020

ਪਾਲੀਵੁੱਡ ਤੇ ਬਾਲੀਵੁੱਡ ਗਾਇਕ ਨੇਹਾ ਕੱਕੜ ਆਪਣੇ ਵਿਆਹ ਨੂੰ ਲੈ ਕੇ ਇਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਹੇ ਨੇ । ਖ਼ਬਰਾਂ ਮੁਤਾਬਕ ਇਸ ਮਹੀਨੇ ਦੇ ਅਖੀਰ ‘ਚ ਦੋਵਾਂ ਜਣਿਆ ਦਾ ਵਿਆਹ ਹੋ ਜਾਵੇਗਾ ।

neha kakkar and rohanpreet singh  ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਦੇ ਭਰਾ ਅਕਸ਼ਤ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਐਕਟਰੈੱਸ ਨੇ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਆਪਣੇ ਵਿਆਹ ਨੂੰ ਲੈ ਕੇ ਨੇਹਾ ਕੱਕੜ ਨੇ ਇੱਕ ਗੀਤ ਵੀ ਰਿਲੀਜ਼ ਕੀਤਾ ਹੈ । ਜੀ ਹਾਂ ਉਹ ‘ਨੇਹੂ ਦਾ ਵਿਆਹ’ (NEHU DA VYAH) ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਮਿਲਕੇ ਗਾਇਆ ਹੈ ਤੇ ਅਦਾਕਾਰੀ ਵੀ ਕੀਤੀ ਹੈ।

neha kakkar new song nehu da vivha

ਇਸ ਗੀਤ ਦੇ ਬੋਲ ਖੁਦ ਨੇਹਾ ਕੱਕੜ ਨੇ ਹੀ ਲਿਖੇ ਨੇ ਜਿਸ ‘ਚ ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਰਜਤ ਨਾਗਪਾਲ ਨੇ । Agam Mann & Azeem Mann ਹੋਰਾਂ ਨੇ ਇਸ ਗੀਤ ਦੀ ਡਾਇਰੈਕਸ਼ਨ ਕੀਤੀ ਹੈ । ਵੀਡੀਓ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

nehu da vyah song

You may also like