ਅੱਜ ਰਾਤ ਤੋਂ ਹੋਵੇਗਾ ਨਵੇਂ ਕਾਮੇਡੀ ਸ਼ੋਅ 'ਕ੍ਰੇਜ਼ੀ ਟੱਬਰ' ਦਾ ਆਗਾਜ਼, ਦੇਖੋ ਪੀਟੀਸੀ ਪੰਜਾਬੀ ਚੈਨਲ ‘ਤੇ
ਪੀਟੀਸੀ ਪੰਜਾਬੀ ਇੱਕ ਲੰਬੇ ਸਮੇਂ ਤੋਂ ਆਪਣੇ ਮਾਧਿਆਮ ਦੇ ਰਾਹੀਂ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹੈ। ਪੀਟੀਸੀ ਨੈੱਟਵਰਕ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰ ਰਿਹਾ ਹੈ। ਪੀਟੀਸੀ ਪੰਜਾਬੀ ਚੈਨਲ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ। ਜਿਸ ਦੇ ਚੱਲਦੇ ਇੱਕ ਹੋਰ ਨਵਾਂ ਕਾਮੇਡੀ ਸ਼ੋਅ ਦਾ ਆਗਾਜ਼ ਹੋਣ ਜਾ ਰਿਹਾ ਹੈ। ਜੀ ਹਾਂ ਅੱਜ ਰਾਤ ਨਵਾਂ ਸ਼ੋਅ 'ਕ੍ਰੇਜ਼ੀ ਟੱਬਰ' (CrazyTabbar Punjabi Comedy) ਸ਼ੁਰੂ ਹੋਣ ਜਾ ਰਿਹਾ ਹੈ।

ਹੋਰ ਪੜ੍ਹੋ : ਸੋਨੂੰ ਸੂਦ ਐਕਟਿੰਗ ਦੇ ਨਾਲ ਸੈੱਟ ‘ਤੇ ਬਨਾਉਂਦੇ ਨੇ ਡੋਸਾ, ਦੇਖੋ ਦਿਲਚਸਪ ਵੀਡੀਓ

ਸੋ ਦਰਸ਼ਕ ਪਹਿਲਾ ਐਪੀਸੋਡ ਅੱਜ ਰਾਤ 9:00 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ਦੇਖ ਸਕਦੇ ਨੇ। ਇਸ ਸ਼ੋਅ ਦਾ ਅਨੰਦ ਦਰਸ਼ਕ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ਉੱਤੇ ਮਾਣ ਸਕਦੇ ਨੇ ।

ਸੋ ਹਾਸਿਆਂ ਦੇ ਰੰਗਾਂ ਨਾਲ ਭਰਿਆ ਨਵਾਂ ਕਾਮੇਡੀ ਸ਼ੋਅ ‘ਕ੍ਰੇਜ਼ੀ ਟੱਬਰ’ ਵੇਖਣਾ ਨਾ ਭੁੱਲਣਾ ਅੱਜ ਰਾਤ ਪੀਟੀਸੀ ਪੰਜਾਬੀ ਚੈਨਲ ਉੱਤੇ। ਦਰਸ਼ਕ ਇਸ ਸ਼ੋਅ ਦਾ ਅਨੰਦ ਪੀਟੀਸੀ ਪਲੇਅ ਐਪ ਉੱਤੇ ਵੀ ਲੈ ਸਕਦੇ ਨੇ। ਇਸ ਤੋਂ ਪਹਿਲਾਂ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਅਤੇ ਕਾਮੇਡੀ ਸੀਰੀਅਲ ‘ਫੈਮਿਲੀ ਗੈਸਟ ਹਾਊਸ’ ਵਿਖਾਇਆ ਜਾ ਰਿਹਾ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram