Sidharth Kiara: ਵਿਆਹ ਤੋਂ ਬਾਅਦ ਏਅਰਪੋਰਟ 'ਤੇ ਇੱਕਠੇ ਨਜ਼ਰ ਆਏ ਸਿਡ ਤੇ ਕਿਆਰਾ, ਹੱਥਾਂ 'ਚ ਹੱਥ ਪਾ ਤਸਵੀਰਾਂ ਖਿਚਵਾਉਂਦੇ ਹੋਏ ਆਏ ਨਜ਼ਰ

By  Pushp Raj February 8th 2023 07:02 PM -- Updated: February 8th 2023 07:05 PM

Siddharth and Kiara latest pics : ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਆਖਿਰਕਾਰ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਰਾਜਸਥਾਨ ਦੇ ਜੈਸਲਮੇਰ ਦੇ ਸੂਰਿਆਗੜ੍ਹ ਹੋਟਲ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਹਨ। ਹਾਲ ਹੀ 'ਚ ਵਿਆਹ ਤੋਂ ਬਾਅਦ ਪਹਿਲੀ ਵਾਰ ਸਿਡ ਤੇ ਕਿਆਰਾ ਇੱਕਠੇ ਨਜ਼ਰ ਆਏ। ਨਵ ਵਿਆਹੀ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image source: Instagram

ਇਸ ਵਿਆਹ 'ਚ ਦੋਵਾਂ ਦੇ ਪਰਿਵਾਰਾਂ ਦੇ ਨਾਲ-ਨਾਲ ਕਰੀਬੀ ਰਿਸ਼ਤੇਦਾਰ ਵੀ ਸ਼ਾਮਿਲ ਹੋਏ। ਇਸ ਦੇ ਨਾਲ ਹੀ ਹੁਣ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਸਿਧਾਰਥ ਨੇ ਆਪਣੀ ਦੁਲਹਨ ਨੂੰ ਵਿਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਜੋੜਾ ਹਾਲ ਹੀ 'ਚ ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ-ਪਤਨੀ ਦੇ ਰੂਪ 'ਚ ਨਜ਼ਰ ਆਇਆ ਹੈ ਅਤੇ ਇਸ ਦੌਰਾਨ ਕਿਆਰਾ ਦੇ ਨਵੇਂ ਬ੍ਰਾਈਡਲ ਲੁੱਕ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੂੰ ਹਾਲ ਹੀ 'ਚ ਵਿਆਹ ਤੋਂ ਬਾਅਦ ਜੈਸਲਮੇਰ ਏਅਰਪੋਰਟ 'ਤੇ ਦੇਖਿਆ ਗਿਆ ਹੈ। ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇਹ ਨਵਾਂ ਜੋੜਾ ਪਬਲਿਕ ਦੇ ਸਾਹਮਣੇ ਆਇਆ ਹੈ।

image source: Instagram

ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ 'ਚ ਸਿਧਾਰਥ ਕਿਆਰਾ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ। ਦੋਵਾਂ ਨੇ ਬਹੁਤ ਹੀ ਸਿੰਪਲ ਲੁੱਕ ਨੂੰ ਕੈਰੀ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਕਿਆਰਾ ਦੀ ਮਾਂਗ 'ਚ ਸਿੰਦੂਰ ਨਜ਼ਰ ਆ ਰਿਹਾ ਹੈ। ਉਸ ਨੇ ਹੱਥ ਵਿੱਚ ਚੂੜਾ ਪਾਇਆ ਹੋਇਆ ਹੈ।

ਹਾਲਾਂਕਿ, ਏਅਰਪੋਰਟ ਤੋਂ ਰਵਾਨਗੀ ਦੇ ਦੌਰਾਨ, ਉਸ ਨੇ ਨੋ ਮੇਕਅੱਪ ਲੁੱਕ ਨੂੰ ਕੈਰੀ ਕੀਤਾ। ਕਿਆਰਾ ਵਿਆਹ ਤੋਂ ਬਾਅਦ ਦਿੱਲੀ ਵਿੱਚ ਆਪਣੇ ਸਹੁਰੇ ਘਰ ਜਾ ਰਹੀ ਹੈ। ਇਸ ਦੌਰਾਨ ਜੋੜੇ ਦੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਪਲ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਤਸਵੀਰਾਂ ਖਿਚਵਾਉਂਦਾ ਹੋਇਆ ਨਜ਼ਰ ਆਇਆ।

image source: Instagram

ਹੋਰ ਪੜ੍ਹੋ: Rakhi Sawant: ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਕਾਲੇ ਕੱਪੜੇ ਨਾਲ ਮੂੰਹ ਲੁਕਾ ਕੇ ਪਹੁੰਚੇ ਕੋਰਟ, ਮੀਡੀਆ ਤੋਂ ਕਿਨਾਰਾ ਕਰਦੇ ਆਏ ਨਜ਼ਰ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੁਪਰਸਟਾਰ ਜੋੜਾ ਦੋ ਰਿਸੈਪਸ਼ਨ ਪਾਰਟੀਆਂ ਦੇਣ ਦੀ ਤਿਆਰੀ ਕਰ ਰਿਹਾ ਹੈ। ਪਹਿਲੀ ਪਾਰਟੀ ਦਿੱਲੀ ਵਿੱਚ ਦਿੱਤੀ ਜਾਵੇਗੀ ਅਤੇ ਦੂਜੀ ਪਾਰਟੀ ਮੁੰਬਈ ਵਿੱਚ ਹੋਵੇਗੀ।

Related Post