Rakhi Sawant: ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਕਾਲੇ ਕੱਪੜੇ ਨਾਲ ਮੂੰਹ ਲੁਕਾ ਕੇ ਪਹੁੰਚੇ ਕੋਰਟ, ਮੀਡੀਆ ਤੋਂ ਕਿਨਾਰਾ ਕਰਦੇ ਆਏ ਨਜ਼ਰ

Written by  Pushp Raj   |  February 08th 2023 06:39 PM  |  Updated: February 08th 2023 06:39 PM

Rakhi Sawant: ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਕਾਲੇ ਕੱਪੜੇ ਨਾਲ ਮੂੰਹ ਲੁਕਾ ਕੇ ਪਹੁੰਚੇ ਕੋਰਟ, ਮੀਡੀਆ ਤੋਂ ਕਿਨਾਰਾ ਕਰਦੇ ਆਏ ਨਜ਼ਰ

Rakhi Sawant's husband Adil Khan in Court: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਸ ਨੇ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਪਤੀ ਆਦਿਲ ਖਾਨ ਦੁਰਾਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਰਾਖੀ ਨੇ ਕਿਹਾ ਹੈ ਕਿ ਆਦਿਲ ਉਸ ਨਾਲ ਬੇਵਫ਼ਾ ਸੀ ਅਤੇ ਆਪਣੀ ਪ੍ਰੇਮਿਕਾ ਦੇ ਕਹਿਣ 'ਤੇ ਉਸ 'ਤੇ ਹੱਥ ਚੁੱਕਿਆ ਸੀ। ਇਸ ਤੋਂ ਬਾਅਦ ਰਾਖੀ ਨੇ ਆਦਿਲ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ।

image source: Instagram

ਰਾਖੀ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਮੁੰਬਈ ਪੁਲਿਸ ਨੇ ਆਦਿਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ ਸੀ। ਹਾਲ ਹੀ 'ਚ ਆਦਿਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਸ ਦਾ ਇ੍ਰੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਕਿ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਦਿਲ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਗਿਆ ਹੈ। ਇਸ ਦੌਰਾਨ ਉਸ ਨੇ ਲੰਬੇ ਕਾਲੇ ਕੱਪੜੇ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਹੈ। ਅਦਾਲਤ ਦੇ ਬਾਹਰ ਪਹੁੰਚਦਿਆਂ ਹੀ ਮੀਡੀਆ ਨੇ ਆਦਿਲ ਨੂੰ ਘੇਰ ਲਿਆ। ਦੂਜੇ ਪਾਸੇ ਮੀਡੀਆ ਨੂੰ ਦੇਖ ਕੇ ਆਦਿਲ ਦੇ ਚਿਹਰੇ 'ਤੇ ਪਰੇਸ਼ਾਨੀ ਸਾਫ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਅਦਾਲਤ ਵੱਲ ਭੱਜਦਾ ਹੈ।

Image Source : Instagram

ਦੱਸ ਦੇਈਏ ਕਿ ਰਾਖੀ ਨੇ ਆਦਿਲ ਵੱਲੋਂ ਉਸ ਨਾਲ ਬਦਸਲੂਕੀ ਕਰਨ, ਘਰੇਲੂ ਹਿੰਸਾ ਸਣੇ ਹੋਰਨਾਂ ਕਈ ਗੰਭੀਰ ਦੋਸ਼ ਲਾਏ ਹਨ। ਇਸ ਤੋਂ ਇਲਾਵਾ ਰਾਖੀ ਨੇ ਪੈਪਰਾਜ਼ੀਸ ਨੂੰ ਆਦਿਲ ਦੇ ਅਫੇਅਰਸ ਬਾਰੇ ਵੀ ਦੱਸਿਆ ਹੈ। ਰਾਖੀ ਨੇ ਦੱਸਿਆ ਕਿ ਆਦਿਲ ਨੇ ਕੁਰਾਨ 'ਤੇ ਹੱਥ ਰੱਖ ਕੇ ਆਪਣੀ ਪ੍ਰੇਮਿਕਾ ਨੂੰ ਛੱਡਣ ਦੀ ਸੌੁਹ ਚੁੱਕੀ ਪਰ ਤੁਰੰਤ ਹੀ ਉਸ ਨੇ ਇਹ ਸੌੁਹ ਤੋੜ ਦਿੱਤੀ।

image source: Instagram

ਹੋਰ ਪੜ੍ਹੋ: ਦੀਪ ਸਿੱਧੂ ਦੇ ਭਰਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ, ਦੀਪ ਸਿੱਧੂ ਦੀ ਤਸਵੀਰ ਅਜਾਇਬਘਰ 'ਚ ਲਾਉਣ ਦੀ ਕੀਤੀ ਮੰਗ

ਇੰਨਾ ਹੀ ਨਹੀਂ, ਉਸੇ ਪ੍ਰੇਮਿਕਾ ਦੇ ਕਹਿਣ 'ਤੇ ਆਦਿਲ ਨੇ ਰਾਖੀ ਦੀ ਉਦੋਂ ਕੁੱਟਮਾਰ ਕੀਤੀ ਜਦੋਂ ਉਹ ਨਮਾਜ਼ ਅਦਾ ਕਰ ਰਹੀ ਸੀ। ਰਾਖੀ ਦੇ ਭਰਾ ਨੇ ਦੱਸਿਆ ਕਿ ਆਦਿਲ ਰਾਖੀ ਨੂੰ ਮਾਰਨਾ ਚਾਹੁੰਦਾ ਸੀ ਤਾਂ ਜੋ ਉਹ ਸਾਰੀ ਜਾਇਦਾਦ ਹੜੱਪ ਸਕੇ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network