Deep Sidhu's brother meets Jathedar: ਦੀਪ ਸਿੱਧੂ ਦੇ ਭਰਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ, ਦੀਪ ਸਿੱਧੂ ਦੀ ਤਸਵੀਰ ਅਜਾਇਬਘਰ 'ਚ ਲਾਉਣ ਦੀ ਕੀਤੀ ਮੰਗ
Deep Sidhu's brother meets Jathedar: ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਇਥੇ ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨਦੀਪ ਨੇ ਜਥੇਦਾਰ ਸਹਿਬ ਕੋਲ ਭਰਾ ਦੀਪ ਸਿੱਧੂ ਲਈ ਇੱਕ ਖ਼ਾਸ ਅਪੀਲ ਵੀ ਕੀਤੀ।
ਦੱਸ ਦਈਏ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀਪ ਸਿੱਧੂ ਦੀ ਤਸਵੀਰ ਅਜਾਇਬਘਰ ਵਿੱਚ ਲਗਾਏ ਜਾਣ ਦੀ ਮੰਗ ਵੀ ਕੀਤੀ ਹੈ।
ਮਨਦੀਪ ਸਿੱਧੂ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਉਹ ਖ਼ਾਸ ਤੌਰ 'ਤੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਆਖਿਆ ਕਿ ਜਥੇਦਾਰ ਨੂੰ ਮਿਲਣ ਦਾ ਮਕਸਦ ਇਹ ਸੀ ਕਿ ਸਿੱਖ ਅਜਾਇਬਘਰ ਵਿੱਚ ਉਨ੍ਹਾਂ ਦੇ ਵੱਡੇ ਵੀਰ ਦੀਪ ਸਿੱਧੂ ਦੀ ਤਸਵੀਰ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਜਥੇਦਾਰ ਨੇ ਵੀ ਭਰੋਸਾ ਦਵਾਇਆ ਹੈ ਕਿ ਉਹ ਇਸ ਉਤੇ ਵਿਚਾਰ ਕਰਨਗੇ।
ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਉਨ੍ਹਾਂ ਦੀ ਗਰਲਫਰੈਡ ਰੀਨਾ ਰਾਏ ਬਾਰੇ ਜ਼ਿਆਦਾਤਰ ਲੋਕ ਜਾਣੂ ਹਨ। ਕਲਾਕਾਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਰੀਨਾ ਰਾਏ 'ਤੇ ਸਵਾਲ ਚੁੱਕ ਰੇਹ ਸੀ।
image Source :Instagram
ਲੰਮੇਂ ਸਮੇਂ ਤੱਕ ਚੁੱਪ ਰਹਿਣ ਮਗਰੋਂ ਹਾਲ ਹੀ ਵਿੱਚ ਰੀਨਾ ਰਾਏ ਨੇ ਐਕਸੀਡੈਂਟ ਵਾਲੇ ਦਿਨ ਬਾਰੇ ਖੁਲਾਸਾ ਕੀਤਾ ਹੈ। ਰੀਨਾ ਰਾਏ ਨੇ ਖੁੱਲ੍ਹ ਕੇ ਸੱਚ ਬਿਆਨ ਦਿੱਤਾ ਹੈ। ਦਰਅਸਲ, ਰੀਨਾ ਰਾਏ ਨੇ ਆਪਣੇ ਉੱਤੇ ਲੱਗੇ ਝੂਠੇ ਆਰੋਪਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਰੀਨਾ ਰਾਏ ਨੇ ਦੱਸਿਆ, ਆਖਿਰਮੌਤ ਤੋਂ ਪਹਿਲਾਂ ਦੀਪ ਅਤੇ ਉਹ ਕੀ-ਕੀ ਤਿਆਰੀਆਂ ਕਰ ਰਹੇ ਸੀ।