Siddharth-Kiara: ਸਿਧਾਰਥ ਤੇ ਕਿਆਰਾ ਨੇ ਵਿਆਹ 'ਚ ਪਹਿਨੇ ਬੇਹੱਦ ਡਿਜ਼ਾਈਨਰ ਕੱਪੜੇ ਤੇ ਗਹਿਣੇ, ਖ਼ਾਸੀਅਤ ਜਾਣ ਕੇ ਰਹਿ ਜਾਓਗੇ ਹੈਰਾਨ

Written by  Pushp Raj   |  February 08th 2023 05:31 PM  |  Updated: February 08th 2023 05:34 PM

Siddharth-Kiara: ਸਿਧਾਰਥ ਤੇ ਕਿਆਰਾ ਨੇ ਵਿਆਹ 'ਚ ਪਹਿਨੇ ਬੇਹੱਦ ਡਿਜ਼ਾਈਨਰ ਕੱਪੜੇ ਤੇ ਗਹਿਣੇ, ਖ਼ਾਸੀਅਤ ਜਾਣ ਕੇ ਰਹਿ ਜਾਓਗੇ ਹੈਰਾਨ

Siddharth-Kiara wedding outfit: ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਤੋਂ ਬਾਅਦ ਹੁਣ ਸ਼ੇਰਸ਼ਾਹ ਫੇਮ ਜੋੜਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦਾ ਵਿਆਹ 7 ਫਰਵਰੀ 2022 ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਮੌਜੂਦ ਸਨ। ਹਾਲ ਹੀ ਵਿੱਚ ਇਸ ਨਵ-ਵਿਆਹੀ ਜੋੜੀ ਦੀਆਂ ਤਸਵੀਰਾਂ, ਵਿਆਹ ਦੇ ਆਊਟਫਿਟਸ ਤੇ ਗਹਿਣੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

image source: Instagram

ਕਿਆਰਾ ਅਡਵਾਨੀ- ਸਿਧਾਰਥ ਮਲਹੋਤਰਾ ਦੇ ਵੈਡਿੰਗ ਆਊਟਫਿਟਸ

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਨਵ ਵਿਆਹੀ ਜੋੜੀ ਦੇ ਵੈਡਿੰਗ ਆਊਟਫਿਟਸ ਤੇ ਗਹਿਣੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਕਿਆਰਾ ਦਾ ਲਹਿੰਗਾ

ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਦੋਵਾਂ ਦੀ ਡਰੈੱਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਆਰਾ ਦਾ ਲਹਿੰਗੇ 'ਤੇ ਰੋਮਨ ਆਰਕੀਟੈਕਚਰ ਦੀ ਕਢਾਈ ਕੀਤੀ ਗਈ ਸੀ। ਕਿਉਂਕਿ ਜੋੜੇ ਨੂੰ ਅਜਿਹੇ ਸ਼ਹਿਰ ਪਸੰਦ ਹਨ। ਇਨ੍ਹਾਂ ਡਰੈਸ ਵਿੱਚ ਅਸਲੀ ਸਵੈਰੋਵਸਕੀ ਕ੍ਰਿਸਟਲ ਦਾ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਆਰਾ ਨੇ ਮਨੀਸ਼ ਮਲਹੋਤਰਾ ਬ੍ਰਾਂਡ ਦੇ ਗਹਿਣਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਕਿਆਰਾ ਵੱਲੋਂ ਪਹਿਨਿਆ ਹੋਇਆ ਇਹ ਸੈੱਟ ਬਿਲਕੁਲ ਨਵੀਂ ਕੁਲੈਕਸ਼ਨ ਦਾ ਹੈ ਅਤੇ ਇਹ ਦੁਰਲੱਭ ਜ਼ੈਂਬੀਅਨ ਪੰਨਿਆਂ ਨਾਲ ਜੜੇ ਅਲਟ੍ਰਾ ਫਾਈਨ ਹੈਂਡਕੱਟ ਹੀਰਿਆਂ ਨਾਲ ਡਿਜ਼ਾਈਨ ਕੀਤਾ ਗਿਆ ਸੀ।

ਸਿਧਾਰਥ ਦੀ ਸ਼ੇਰਵਾਨੀ

ਦੂਜੇ ਪਾਸੇ ਸਿਧਾਰਥ ਨੇ ਵਿਆਹ ਲਈ ਰਾਇਲ ਲੁੱਕ ਦੀ ਗੋਲਡਨ ਸ਼ੇਰਵਾਨੀ ਪਹਿਨੀ ਸੀ। ਮਨੀਸ਼ ਨੇ ਖੁਲਾਸਾ ਕੀਤਾ ਕਿ ਸ਼ੇਰਵਾਨੀ ਵਿੱਚ ਉਨ੍ਹਾਂ ਦਾ ਕਲਾਸਿਕ ਹਸਤਾਖਰ, ਹਾਥੀ ਦੰਦ ਦੇ ਧਾਗੇ ਦਾ ਕੰਮ, ਸੋਨੇ ਦੀ ਜ਼ਰਦੋਜ਼ੀ ਸੀ ਅਤੇ ਇਹ ਸ਼ੇਰਵਾਨੀ ਵੀ ਕਿਆਰਾ ਦੇ ਲਹਿੰਗੇ ਵਾਂਗ ਹੀ ਪੂਰੀ ਤਰ੍ਹਾਂ ਹੈਂਡਮੇਡ ਸੀ। ਲਾੜੇ ਰਾਜਾ ਨੇ ਆਪਣੇ ਲੁੱਕ ਨੂੰ ਰਾਣੀਵਾਲਾ 1881 ਵੱਲੋਂ ਮਨੀਸ਼ ਮਲਹੋਤਰਾ ਪੋਲਕੀ ਗਹਿਣਿਆਂ ਤੇ ਅਲਟਰਾ ਫਾਈਨ ਅਨਕੱਟ ਹੀਰਿਆਂ ਨਾਲ ਪੂਰਾ ਕੀਤਾ ਸੀ।

image source: Instagram

ਕਿਆਰਾ ਦੇ ਡਿਜ਼ਾਈਨਰ ਕਲੀਰੇ

ਕੱਪੜਿਆਂ 'ਚ ਕਿਆਰਾ ਅਤੇ ਸਿਧਾਰਥ ਸ਼ਾਨਦਾਰ ਲੱਗ ਰਹੇ ਸਨ। ਸਾਹਮਣੇ ਆਈਆਂ ਤਸਵੀਰਾਂ 'ਚ ਕਿਆਰਾ ਦੇ ਗਲੇ 'ਚ ਸਿੰਦੂਰ ਅਤੇ ਮੰਗਲਸੂਤਰ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਜਿਸ ਚੀਜ਼ ਨੇ ਜ਼ਿਆਦਾਤਰ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ ਉਨ੍ਹਾਂ ਦੀ ਮੰਗਣੀ ਦੀਆਂ ਅੰਗੂਠੀਆਂ ਤੇ ਕਿਆਰਾ ਦੇ ਹੱਥ ਵਿੱਚ ਪਹਿਨੇ ਗਏ ਕਲੀਰੇ।

ਕਿਆਰਾ ਦਾ ਚੂੜਾ ਅਤੇ ਕਲੀਰੇ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ। ਕਿਆਰਾ ਦਾ ਚੂੜਾ ਤੇ ਕਲੀਰੇ ਮਸ਼ਹੂਰ ਜਿਊਲਰੀ ਡਿਜ਼ਾਈਨਰ ਮ੍ਰਿਣਾਲਿਨੀ ਚੰਦਰ ਨੇ ਤਿਆਰ ਕੀਤੇ ਸਨ। ਇਹ ਕਲੀਰੇ ਬੇਹੱਦ ਖ਼ਾਸ ਤੌਰ 'ਤੇ ਕਿਆਰਾ ਤੇ ਸਿਧਾਰਥ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਸੀ।

ਕਿਆਰਾ ਦੇ ਕਲੀਰੇ ਨੇ ਸਿਡ ਨੂੰ ਦਿਲਾਈ ਦੋਸਤ ਦੀ ਯਾਦ

ਹਰ ਲਾੜਾ ਅਤੇ ਲਾੜਾ ਆਪਣੇ ਵਿਆਹ ਦੇ ਪਹਿਰਾਵੇ ਵਿੱਚ ਇੱਕ ਨਿੱਜੀ ਅਹਿਸਾਸ ਸ਼ਾਮਲ ਕਰਨਾ ਚਾਹੁੰਦਾ ਹੈ। ਕਿਆਰਾ ਦੇ ਕਲੀਰੇ ਉਸ ਦੇ ਪਤੀ ਸਿਧਾਰਥ ਮਲਹੋਤਰਾ ਦੇ ਪਾਲਤੂ ਕੁੱਤੇ ਆਸਕਰ ਲਈ ਖ਼ਾਸ ਤੌਰ 'ਤੇ ਸ਼ਰਧਾਂਜਲੀ ਸੀ। ਦੱਸ ਦਈਏ ਕਿ ਸਿਧਾਰਥ ਦੇ ਪਿਆਰੇ ਤੇ ਪਾਲਤੂ ਕੁੱਤੇ ਆਸਕਰ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ।

ਕਿਆਰਾ ਵੱਲੋਂ ਤਿਆਰ ਕਰਵਾਏ ਗਏ ਇਸ ਖ਼ਾਸ ਕਲੀਰੇ ਨੇ ਇਸ ਜੋੜੇ ਦੇ ਵਿਆਹ ਸਮਾਗਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਕਿਉਂਕ ਆਸਕਰ ਸਿਡ ਦਾ ਬੇਹੱਦ ਪਿਆਰਾ ਤੇ ਕਰੀਬੀ ਸੀ। ਆਪਣੇ ਵਿਆਹ ਦੇ ਇਸ ਖ਼ਾਸ ਮੌਕੇ 'ਤੇ ਕਿਆਰਾ ਤੇ ਸਿਡ ਨੇ ਆਪਣੇ ਬੇਜ਼ੁਬਾਨ ਦੋਸਤ ਨੂੰ ਵੀ ਯਾਦ ਕੀਤਾ ਤੇ ਇਸ ਨੇ ਸਿਡ ਦੀਆਂ ਅੱਖਾਂ ਵਿੱਚ ਹੁੰਝੂ ਲਿਆ ਦਿੱਤੇ।

image source: Instagram

 

ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਤਸਵੀਰ ਸ਼ੇਅਰ ਕਰ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਕੀਤਾ ਯਾਦ, ਵੇਖੋ ਤਸਵੀਰ

ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਫੈਨਜ਼ ਨੂੰ ਇਸ ਜੋੜੀ ਦੇ ਵਿਆਹ ਦੇ ਆਊਟਫਿਟਸ ਤੇ ਗਹਿਣੀਆਂ ਦੇ ਨਾਲ-ਨਾਲ ਕਿਆਰਾ ਦੇ ਕਲੀਰੇ ਵੀ ਬਹੁਤ ਪਸੰਦ ਆ ਰਹੇ ਹਨ। ਫੈਨਜ਼ ਕਪਲ ਦੇ ਵਿਆਹ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network