ਇਸ ਨਿਹੰਗ ਸਿੰਘ ਦੀ ਬਹਾਦਰੀ ਦਾ ਨਹੀਂ ਕੋਈ ਤੋੜ, 8 ਮੋਟਰਸਾਈਕਲਾਂ ਦੀ ਤਾਕਤ ਇੱਕ ਹੱਥ ਅੱਗੇ ਹੋਈ ਫੇਲ, ਵੇਖੋ ਵੀਡਿਓ  

By  Shaminder February 2nd 2019 05:48 PM -- Updated: February 2nd 2019 06:45 PM

ਸਿੱਖਾਂ ਦੀ ਬਹਾਦਰੀ ਦੀਆਂ ਮਿਸਾਲਾਂ ਦੇਸ਼ ਅਤੇ ਦੁਨੀਆਂ 'ਚ ਵੇਖਣ ਨੂੰ ਮਿਲਦੀਆਂ ਨੇ । ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਏ ਸਨ ਬਹਾਦਰ ਸਿੱਖ ਜਰਨੈਲ ਹਰੀ ਸਿੰਘ ਨਲੂਆ । ਜਿਨ੍ਹਾਂ ਦੀ ਬਹਾਦਰੀ ਦੇ ਕਿੱਸੇ ਹਰ ਥਾਂ ਏਨੇ ਮਸ਼ਹੂਰ ਸਨ । ਪਰ ਇੱਕ ਵਾਰ ਸ਼ੇਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤਾਂ ਉਨ੍ਹਾਂ ਨੂੰ ਆਪਣੀ ਮਿਆਨ ਚੋਂ ਤਲਵਾਰ ਕੱਢਣ ਦਾ ਸਮਾ ਵੀ ਨਹੀਂ ਸੀ ਮਿਲਿਆ ਪਰ ਇਸ ਮਹਾਨ ਯੋਧੇ ਨੇ ਹੱਥ ਨਾਲ ਹੀ ਸ਼ੇਰ ਦੇ ਜਬਾੜੇ 'ਤੇ ਹੱਥ ਪਾ ਕੇ ਉਸ ਨੂੰ ਧਰਤੀ 'ਤੇ ਪਟਕ ਦਿੱਤਾ ਸੀ ।

ਹੋਰ ਵੇਖੋ:ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਅੱਜ ਦੇ ਵੱਡੇ ਸਟਾਰ,ਵੇਖੋ ਇਨ੍ਹਾਂ ਸਟਾਰਸ ਦੇ ਵੀਡਿਓ

https://www.facebook.com/DailySikhUpdate/videos/322851188332547/

ਉਨ੍ਹਾਂ ਨੇ ਯੁੱਧ ਦੇ ਮੈਦਾਨ 'ਚ ਵੀ ਵੈਰੀਆਂ ਨੂੰ ਧੂੜ ਚਟਾਈ ਸੀ । ਪਰ ਭਾਵੇਂ ਹੁਣ ਉਸ ਤਰ੍ਹਾਂ ਜੰਗ ਦੇ ਮੈਦਾਨ ਨਹੀਂ ਰਹੇ ਪਰ ਸਿੰਘਾਂ ਦੀ ਬਹਾਦਰੀ ਵੇਖਣ ਨੂੰ ਮਿਲ ਹੀ ਜਾਂਦੇ ਨੇ ।ਇਸ ਦਾ ਤਾਜ਼ਾ ਉਦਾਹਰਨ ਵੇਖਣ ਨੂੰ ਮਿਲੀ ਹੈ ਇੱਕ ਵੀਡਿਓ ਰਾਹੀਂ ਜਿੱਥੇ ਨਿਹੰਗ ਸਿੰਘਾਂ ਨੇ ਆਪਣੇ ਹੈਰਤਅੰਗੇਜ਼ ਕਾਰਨਾਮੇ ਵਿਖਾਏ ।

nihang singh nihang singh

ਦਰਅਸਲ ਇੱਕ ਨਿਹੰਗ ਸਿੰਘ ਨੂੰ ਚਾਰ ਚਾਰ ਮੋਟਰਸਾਈਕਲ ਨੇ ਟੋਚਨ ਪਾਇਆ ਹੋਇਆ ਹੈ ਅਤੇ ਇਹ ਚਾਰੇ-ਚਾਰੇ ਮੋਟਰਸਾਈਕਲ ਪੂਰੀ ਸਪੀਡ ਨਾਲ ਚੱਲ ਰਹੇ ਨੇ ਪਰ ਮਜਾਲ ਹੈ ਕਿ ਕੋਈ ਵੀ ਬਾਈਕ ਟੱਸ ਤੋਂ ਮੱਸ ਹੋ ਜਾਏ । ਸਿੰਘ ਨੇ ਇਨ੍ਹਾਂ ਬਾਈਕਾਂ ਨੂੰ ਉਸ ਜਗ੍ਹਾ ਤੋਂ ਹਿੱਲਣ ਤੱਕ ਨਹੀਂ ਦਿੱਤਾ ਅਤੇ ਨਾਂ ਹੀ ਖੁਦ ਹਿੱਲਿਆ । ਤੁਸੀਂ ਵੀ ਵੇਖੋ ਇਸ ਨਿਹੰਗ ਸਿੰਘ ਦੇ ਇਸ ਜ਼ੋਰ ਅਤੇ ਬਹਾਦਰੀ ਦਾ ਇਹ ਵੀਡਿਓ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।

Related Post