‘ਕੱਲ੍ਹਾ ਚੰਗਾ’ ਦੀ ਕਾਮਯਾਬੀ ਤੋਂ ਬਾਅਦ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮਿੱਤਰਾਂ ਦਾ ਨਾਂਅ’, ਸਾਂਝਾ ਕੀਤਾ ਪੋਸਟਰ
ਪੰਜਾਬੀ ਗਾਇਕ ਨਿੰਜਾ ਜਿਨ੍ਹਾਂ ਦਾ ਹਾਲ ਹੀ ‘ਚ ‘ਕੱਲ੍ਹਾ ਚੰਗਾ’ ਸੌਂਗ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਨਵੇਂ ਗੀਤ ਦਾ ਤੋਹਫ਼ਾ ਦੇ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਐਕਸਾਇਟਡ...ਇੰਤਜ਼ਾਰ ਦੀਆਂ ਘੜੀਆਂ ਹੋਈ ਪੂਰੀਆਂ..ਅਸਲੀ ਨਿੰਜਾ ਲਈ ਤਿਆਰ ਹੋ ਜਾਓ... #ਮਿੱਤਰਾਂ ਦਾ ਨਾਂਅ #ਨਵਾਂ ਗੀਤ #ਫਰਸਟ ਲੁੱਕ’
View this post on Instagram
ਹੋਰ ਵੇਖੋ:ਕੀ ਸ਼ਹਿਨਾਜ਼ ਦੇ ਕਾਰਨ ਟੁੱਟੇਗੀ ਸਿਧਾਰਥ ਤੇ ਅਸੀਮ ਦੀ ਦੋਸਤੀ? ਦੇਖੋ ਵੀਡੀਓ
ਨਿੰਜਾ ਮਿੱਤਰਾਂ ਦਾ ਨਾਂਅ (MitranDaNaa) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗਾਣੇ ਦੇ ਬੋਲ ਪਰਦੀਪ ਮਲਕ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ। ਗਾਣੇ ਦਾ ਵੀਡੀਓ ਬੀ ਟੂਗੇਦਰ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀਆਂ ਤੋਂ ਨਜ਼ਰ ਆ ਰਿਹਾ ਹੈ ਕਿ ਨਿੰਜਾ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਗੀਤਾਂ ਦੇ ਨਾਲ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਉਹ ਬਹੁਤ ਜਲਦ ਜ਼ਿੰਦਗੀ ਜ਼ਿੰਦਾਬਾਦ ਫ਼ਿਲਮ ‘ਚ ਨਜ਼ਰ ਆਉਣਗੇ।
View this post on Instagram
#MitranDaNaa #Soon @ipardeepmalak @desi_crew @b2getherpros @whitehillmusic @umeshkarmawala