ਨਿੰਜਾ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ‘ਚ ਇੱਕ ਵਾਰ ਫਿਰ ਤੋਂ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

By  Lajwinder kaur November 7th 2019 05:48 PM

ਪੰਜਾਬੀ ਗਾਇਕ ਨਿੰਜਾ ਦੀ ਆਉਣ ਵਾਲੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ‘ਚ ਇੱਕ ਵਾਰ ਫਿਰ ਤੋਂ ਫੇਰ ਬਦਲ ਕੀਤਾ ਗਿਆ ਹੈ। ਜੀ ਹਾਂ ਇਹ ਫ਼ਿਲਮ ਦੀ ਚੌਥੀ ਵਾਰ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਫ਼ਿਲਮ 2 ਅਗਸਤ ਨੂੰ, ਫਿਰ 15 ਨਵੰਬਰ ਨੂੰ, ਫਿਰ 22 ਨਵੰਬਰ ਨੂੰ ਆਉਣੀ ਸੀ। ਪਰ ਫ਼ਿਲਮ ਦੀ ਡੇਟ ‘ਚ ਇੱਕ ਵਾਰ ਫਿਰ ਬਦਲਾਅ ਕਰਕੇ ਹੁਣ 29 ਨਵੰਬਰ ਕਰ ਦਿੱਤੀ ਗਈ ਹੈ।

 

View this post on Instagram

 

#ZindagiZindabaad Releasing worldwide 29.11.2019 Directed by #PremSinghSidhu Produced by : Ritik Bansal, Ashok Yadav, Gaurav Mittal, Rinku Bansal Yadu Productions & Million Brothers Motion Pictures presents starring : @its_ninja @mandy.takhar @officialsardarsohi #RajivThakur #YadGarewal #AmritAmbi #SukhdeepSukh #SamuelJohn #VaddaGarewal #AneetaMeet #VibhaBhagat Story : Mintu Gurusaria music on @whitehillmusic All India Release By @whitehillstudios.official

A post shared by White Hill Studios (@whitehillstudios.official) on Nov 7, 2019 at 1:43am PST

ਹੋਰ ਵੇਖੋ:ਗਿੱਪੀ ਗਰੇਵਾਲ ਨੇ ਦਿਖਾਇਆ ਵੱਡਾ ਦਿਲ, ਜਗਦੀਪ ਸਿੱਧੂ ਦੇ ‘ਸੁਫ਼ਨਾ’ ਲਈ ਬਦਲੀ ਆਪਣੀ ਫ਼ਿਲਮ ਦੀ ਰਿਲੀਜ਼ ਡੇਟ

ਜੀ ਹਾਂ ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਜਿਸ ਉੱਤੇ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਲਿਖੀ ਹੋਈ ਹੈ। ਪੋਸਟਰ ਉੱਤੇ ਫ਼ਿਲਮ ਦੇ ਅਹਿਮ ਦ੍ਰਿਸ਼ਾਂ ਨੂੰ ਪੇਸ਼ ਕੀਤਾ ਗਿਆ ਹੈ।

 

View this post on Instagram

 

#ZindagiZindabaad Story unfolding on 22nd of November.. ? @its_ninja @prem.singh.sidhu @yaduproductions @ritikbansal0050

A post shared by MANDY TAKHAR (@mandy.takhar) on Oct 12, 2019 at 1:46am PDT

ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਇਹ ਫ਼ਿਲਮ ਉਹਨਾਂ ਦੀ ਹੀ ਲਿਖਤ ਹੈ ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੋਣ ਵਾਲੀ ਹੈ ਜਿਸ ‘ਚ ਨਿੰਜਾ ਅਤੇ ਮੈਂਡੀ ਤੱਖਰ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ ‘ਚ ਸੁਖਦੀਪ ਸੁਖ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ, ਅੰਮ੍ਰਿਤ ਐਂਬੀ, ਸੈਮਿਉਲ ਜੌਹਨ, ਅਨੀਤਾ ਮੀਤ ਵਰਗੇ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਪ੍ਰੋਡਿਊਸਰ ਰਿਤਿਕ ਬਾਂਸਲ,ਅਸ਼ੋਕ ਯਾਦਵ, ਮਨਦੀਪ ਸਿੰਘ ਮੰਨਾ, ਅਤੇ ਗੌਰਵ ਮਿੱਤਲ ਹਨ। ਨਿੰਜਾ ਤੇ ਮੈਂਡੀ ਤੱਖਰ ਦੀ ਇਹ ਫ਼ਿਲਮ ਹੁਣ 29 ਨਵੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

Related Post