ਦੇਖੋ ਵੀਡੀਓ : ‘ਸਵਾ ਲੱਖ ਦਿੱਲੀਏ’ ਗਾਣੇ ਨਾਲ ਗਾਇਕ ਨਿਰਵੈਰ ਪੰਨੂ ਨੇ ਬਿਆਨ ਕੀਤਾ ਪੰਜਾਬੀ ਕੌਮ ਦੀ ਦਲੇਰੀ ਤੇ ਅਣਖ ਨੂੰ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Lajwinder kaur
December 9th 2020 12:44 PM
ਪੰਜਾਬੀ ਗਾਇਕ ਨਿਰਵੈਰ ਪੰਨੂ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ‘ਸਵਾ ਲੱਖ ਦਿੱਲੀਏ’ ਟਾਈਟਲ ਹੇਠ ਜੋਸ਼ ਵਾਲਾ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਵੀ ਨਿਰਵੈਰ ਪੰਨੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਜੇ ਗੱਲ ਕਰੀਏ ਬੋਲਾਂ ਦੀ ਤਾਂ ਉਹ Saab Pangota ਨੇ ਲਿਖੇ ਨੇ ਤੇ ਮਿਊਜ਼ਿਕ Deep Royce ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Yasheen Ghurail ਨੇ ਬਣਾਇਆ ਹੈ । ਇਸ ਗੀਤ ਨੂੰ Juke Dock Devotional ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।

ਦਰਸ਼ਕਾਂ ਵੱਲੋਂ ਇਸ ਕਿਸਾਨੀ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ‘ਚ ਗੁਰੂਆਂ ਤੋਂ ਲੈ ਕੇ ਕਿਸਾਨ ਤੇ ਸਰਹੱਦਾਂ ਤੇ ਲੜ ਰਹੇ ਜਵਾਨਾਂ ਦੀ ਗੱਲ ਕੀਤੀ ਗਈ ਹੈ । ਦੱਸ ਦਈਏ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਉੱਤੇ ਪ੍ਰਦਰਸ਼ਨ ਕਰ ਰਹੇ ਨੇ ।

ਹੋਰ ਪੜ੍ਹੋ :