ਯਾਦਾਂ 'ਚ ਗੁਆਚੇ ਹਰਪਾਲ ਵਡਾਲੀ ਵੀਡਿਓ ਆਇਆ ਸਾਹਮਣੇ 

By  Shaminder November 14th 2018 09:46 AM

ਨਸ਼ਾ ਅਜੋਕੇ ਸਮੇਂ 'ਚ ਇੱਕ ਅਜਿਹੀ ਸਮੱਸਿਆ ਬਣ ਚੁੱਕਿਆ ਹੈ । ਜਿਸ ਨਾਲ ਦੇਸ਼ ਦੇ ਵੱਡੀ ਗਿਣਤੀ 'ਚ ਨੌਜਵਾਨ ਇਸ ਲਾਇਲਾਜ ਬੀਮਾਰੀ ਨਾਲ ਪੀੜ੍ਹਤ ਨੇ । ਨਸ਼ਾ ਇੱਕ ਅਜਿਹੀ ਲਾਹਨਤ ਹੈ ਜਿਸ ਨੇ ਕਈ ਘਰ ਉਜਾੜੇ ਨੇ ਅਤੇ ਇਸ ਨਾਲ ਆਪਣੇ ਹੀ ਆਪਣਿਆਂ ਤੋਂ ਦੂਰ ਹੋ ਜਾਂਦੇ ਨੇ ਅਤੇ ਇਸ ਦਾ ਸੇਵਨ ਕਰਨ ਵਾਲੇ ਨੂੰ ਚੰਗੇ ਮਾੜੇ ਦੀ ਪਛਾਣ ਨਹੀਂ ਰਹਿੰਦੀ ।ਜਿਸ ਕਾਰਨ ਇਨਸਾਨ ਆਪਣਿਆਂ ਤੋਂ ਹੀ ਦੂਰ ਹੋ ਜਾਂਦਾ ਹੈ ।

ਹੋਰ ਵੇਖੋ : ‘ਭੱਜੋ ਵੀਰੋ ਵੇ’ ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ

https://www.youtube.com/watch?v=hyeNrBlQajA

ਅਜਿਹਾ ਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਰਪਾਲ ਵਡਾਲੀ ਦੇ ਗੀਤ  'ਓਹੀ ਪਲ' 'ਚ ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਵੱਲੋਂ ਜਾਰੀ ਕੀਤੇ 'ਓਹੀ ਪਲ' 'ਚ।ਇਸ ਗੀਤ ਦੇ ਬੋਲ ਸ਼ਾਹ ਅਲੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਰੁਪਿਨ ਕਾਹਲੋਂ ਨੇ । ਜਦਕਿ ਫੀਚਰਿੰਗ 'ਚ ਅਮਰਦੀਪ ਸਿੰਘ ਅਤੇ ਉਪਮਾ ਸ਼ਰਮਾ ਨਜ਼ਰ ਆਉਣਗੇ । ਗੀਤ ਨੂੰ ਡਾਇਰੈਕਟ ਕੀਤਾ ਹੈ ਸੁਖਬੀਰ ਗਿੱਲ ਨੇ ।

ਹੋਰ ਵੇਖੋ : ਬਲਾਤਕਾਰ ਦੇ ਇਲਜ਼ਾਮਾਂ ‘ਚ ਘਿਰੇ ਆਲੋਕ ਨਾਥ ਦੀਆਂ ਵਧੀਆਂ ਮੁਸੀਬਤਾਂ

 Ohi Pal - Harpal Wadali
Ohi Pal - Harpal Wadali

ਇਸ ਗੀਤ 'ਚ ਨਸ਼ੇ ਵਰਗੀ ਸਮੱਸਿਆ ਨੂੰ ਗਾਇਕ ਨੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਇਹ ਵਿਖਾਇਆ ਗਿਆ ਹੈ ਕਿ  ਕਿਵੇਂ ਨਸ਼ੇੜੀ ਇਨਸਾਨ ਨੂੰ ਕੋਈ ਆਪਣੇ ਨੇੜੇ ਫਟਕਣ ਵੀ ਨਹੀਂ ਦਿੰਦਾ ਅਤੇ ਅਜਿਹੇ ਇਨਸਾਨ ਹਰ ਪਾਸਿਓਂ ਦੁਤਕਾਰਿਆ ਜਾਂਦਾ ਹੈ । ਉੱਥੇ ਹੀ ਜਦੋਂ ਨਸ਼ੇ ਦੀ ਇਸ ਦਲਦਲ ਚੋਂ ਨਿਕਲਣ ਦੀ ਕੋਸ਼ਿਸ਼ ਨੂੰ ਵੀ ਵਿਖਾਇਆ ਗਿਆ ਹੈ ।

ਹੋਰ ਵੇਖੋ : ਛੱਠ ਪੂਜਾ ‘ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ ‘ਚ

harpal wadali harpal wadali

ਇਹ ਵੀ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਕਿ ਜਦੋਂ ਨਸ਼ੇੜੀ ਇਨਸਾਨ ਆਪਣੀ ਗਲਤੀ ਨੂੰ ਸੁਧਾਰਨਾ ਚਾਹੇ ਤਾਂ ਉਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਪੂਰੀ ਹਮਦਰਦੀ ਨਾਲ ਇਸ ਦਲਦਲ ਚੋਂ ਨਿਕਲਣ 'ਚ ਮਦਦ ਕਰਨੀ ਚਾਹੀਦੀ ਹੈ ।

Related Post