ਦੁਰਗਾ ਅਸ਼ਟਮੀ ਮੌਕੇ ‘ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਇਨਸਾਫ ਦੀ ਉਡੀਕ ਨੂੰ ਲੈ ਕੇ ਪਾਈ ਭਾਵੁਕ ਪੋਸਟ

By  Lajwinder kaur October 13th 2021 12:36 PM

ਹਿੰਦੀ ਫ਼ਿਲਮੀ ਜਗਤ ਦੇ ਦਿੱਗਟ ਐਕਟਰ ਸੁਸ਼ਾਂਤ ਸਿੰਘ ਰਾਜਪੂਤ  Sushant Singh Rajput ਜੋ ਕਿ ਪਿਛਲੇ ਸਾਲ 14 ਜੂਨ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ । ਉਨ੍ਹਾਂ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ । ਪਹਿਲਾਂ ਤਾਂ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਮੁੰਬਈ ਅਤੇ ਪਟਨਾ ਪੁਲਿਸ ਵੱਲੋਂ ਕੀਤੀ ਗਈ ਸੀ, ਪਰ ਕੁਝ ਸਮੇਂ ਬਾਅਦ ਇਹ ਮਾਮਲਾ ਸੀਬੀਆਈ ਕੋਲ ਚਲਾ ਗਿਆ। ਹੁਣ ਸੀਬੀਆਈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ ।

Shweta Singh Kriti shared pic Sushant Singh Rajput, Saying-PRAY... Image Source: instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Sushant Rajput Sister Shweta Singh Kirti Requesting For A CBI Inquiry Image Source: instagram

ਅੱਜ ਦੁਰਗਾ ਅਸ਼ਟਮੀ ਮੌਕੇ ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ Shweta Singh Kirti ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਭਾਵੁਕ ਪੋਸਟ ਪਾਈ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਭਰਾ ਦੀ ਮੌਤ ਦੇ ਮਾਮਲੇ ਵਿੱਚ ਛੇਤੀ ਹੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਨੇ ਲਿਖਿਆ ਹੈ- 'ਤੁਸੀਂ ਸਾਡਾ ਮਾਣ ਸੀ, ਹੋ ਅਤੇ ਹੋਵੋਗੇ! ਦੇਖੋ ਕਿ ਹਰ ਕੋਈ ਤੁਹਾਨੂੰ ਦਿਲੋਂ ਪਿਆਰ ਕਰਦਾ ਹੈ । ਉਹ ਸਾਰੇ ਤੁਹਾਡੇ ਲਈ ਇਨਸਾਫ ਲਈ ਲਗਾਤਾਰ ਲੜ ਰਹੇ ਹਨ! ਮੈਂ ਮਾਂ ਦੁਰਗਾ ਨੂੰ ਪ੍ਰਾਰਥਨਾ ਕਰਦੀ ਹਾਂ, ਸੱਚ ਨੂੰ ਸਾਹਮਣੇ ਲਿਆਓ। ਕਿਰਪਾ ਕਰਕੇ ਸਾਡੇ ਬੇਚੈਨ ਦਿਲਾਂ ਨੂੰ ਕੁਝ ਸ਼ਾਂਤੀ ਦਿਓ... #PreciousSushant ' ਇਸ ਪੋਸਟ ਉੱਤੇ ਕਲਾਕਾਰ ਵੀ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਵੇਤਾ ਸਿੰਘ ਕ੍ਰਿਤੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਸਾਰੇ ਹੀ ਇਹ ਕਹਿ ਰਹੇ ਨੇ ਅਸੀਂ ਵੀ ਇਨਸਾਫ ਦੀ ਉਡੀਕ ਕਰ ਰਹੇ ਹਾਂ।

ਹੋਰ ਪੜ੍ਹੋ :  ਪ੍ਰਦੇਸਾਂ ‘ਚ ਵੱਸਦੀ ਸਮੁੱਚੀ ਪੰਜਾਬੀਅਤ ਦੇ ਜਜ਼ਬਿਆਂ ਨੂੰ ਤਾਜ਼ਾ-ਤਰੀਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਤਰੱਕੀਆਂ’ ‘ਚ

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ 34 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਸੁਸ਼ਾਂਤ ਸਿੰਘ ਰਾਜਪੂਤ ਜੋ ਕਿ ਅਖੀਰਲੀ ਵਾਰ 'ਦਿਲ ਬੇਚਾਰਾ' ਫ਼ਿਲਮ 'ਚ ਨਜ਼ਰ ਆਏ ਸੀ, ਇਹ ਫ਼ਿਲਮ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ।

 

 

View this post on Instagram

 

A post shared by Shweta Singh kirti (SSK) (@shwetasinghkirti)

Related Post