Padma Awards 2023: ਰਵੀਨਾ ਟੰਡਨ ਤੇ ਐਮਐਮ ਕੀਰਵਾਨੀ ਸਣੇ ਇਨ੍ਹਾਂ ਸੈਲਬਸ ਨੂੰ ਕੀਤਾ ਜਾਵੇਗਾ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ, ਪੜ੍ਹੋ ਪੂਰੀ ਖ਼ਬਰ

By  Pushp Raj February 2nd 2023 12:31 PM -- Updated: February 2nd 2023 12:33 PM

Padma Awards 2023: ਹਰ ਸਾਲ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਹਰ ਸਾਲ ਵਾਂਗ ਇਸ ਸਾਲ ਵੀ 74ਵੇਂ ਗਣਤੰਤਰ ਦਿਵਸ 'ਤੇ ਪਦਮ ਸ਼੍ਰੀ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਕੁੱਲ 106 ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਫਿਲਮਾਂ ਅਤੇ ਕਲਾ ਜਗਤ ਦੀਆਂ ਕਈ ਹਸਤੀਆਂ ਦੇ ਨਾਂਅ ਸ਼ਾਮਿਲ ਹਨ।

image From Google

ਪਦਮ ਸ਼੍ਰੀ ਪੁਰਸਕਾਰ ਕਦੋਂ ਤੇ ਕਿਉਂ ਦਿੱਤਾ ਜਾਂਦਾ ਹੈ

ਪਦਮ ਸ਼੍ਰੀ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ। ਇਹ ਪੁਰਸਕਾਰ ਹਰ ਸਾਲ ਰਾਸ਼ਟਰਪਤੀ ਭਵਨ ਵਿਖੇ ਹੋਣ ਵਾਲੇ ਰਸਮੀ ਸਮਾਗਮਾਂ ਦੌਰਾਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ 2023 ਦੇ ਸਨਮਾਨ ਵਿੱਚ ਪਦਮ ਸ਼੍ਰੀ ਪੁਰਸਕਾਰ ਜੇਤੂਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਨ੍ਹਾਂ ਪੁਰਸਕਾਰਾਂ ਨੂੰ ਆਮ ਤੌਰ 'ਤੇ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ - ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ।

ਮਨੋਰਜਨ ਜਗਤ ਦੇ ਇਨ੍ਹਾਂ ਸੈਲਬਸ ਨੂੰ ਕੀਤਾ ਜਾਵੇਗਾ ਸਨਮਾਨਿਤ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਅਤੇ ਨਾਟੂ ਨਾਟੂ ਗੀਤ ਦੇ ਕੰਪੋਜਰ ਐਮ.ਐਮ.ਕੀਰਾਵਨੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਸ਼ਹੂਰ ਤਬਲਾਵਾਦਕ ਜ਼ਾਕਿਰ ਹੁਸੈਨ ਨੂੰ ਉਨ੍ਹਾਂ ਦੀ ਵਿਸ਼ੇਸ਼ ਸੇਵਾ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।

ਰਵੀਨਾ ਟੰਡਨ (ਬਾਲੀਵੁੱਡ ਅਦਾਕਾਰਾ)

ਰਵੀਨਾ ਟੰਡਨ ਨੇ ਮਹਿਜ਼ 17 ਸਾਲ ਦੀ ਉਮਰ 'ਚ ਫ਼ਿਲਮੀ ਦੁਨੀਆ 'ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਫ਼ਿਲਮ 'ਪੱਥਰ ਕੇ ਫੂਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਹ ਅਕਸਰ ਵਾਤਾਵਰਨ ਸੁਰੱਖਿਆ ਬਾਰੇ ਵੀ ਗੱਲ ਕਰਦੀ ਹੈ। ਇਸ ਦੇ ਨਾਲ ਹੀ ਉਹ ਸਾਲ 2002 ਤੋਂ ਪੇਟਾ ਸੰਸਥਾ ਨਾਲ ਵੀ ਜੁੜੀ ਹੋਈ ਹੈ। ਰਵੀਨਾ ਆਖਰੀ ਵਾਰ ਸਾਲ 2022 'ਚ ਆਈ ਫ਼ਿਲਮ KGF ਚੈਪਟਰ 2 'ਚ ਨਜ਼ਰ ਆਈ ਸੀ। ਰਵੀਨਾ ਨੇ OTT 'ਤੇ Netflix ਦੀ ਵੈੱਬ ਸੀਰੀਜ਼ 'Aranyak' ਰਾਹੀਂ ਵੀ ਡੈਬਿਊ ਕੀਤਾ ਹੈ। ਅੱਜ ਉਹ 50 ਸਾਲ ਦੀ ਹੋ ਚੁੱਕੀ ਹੈ ਪਰ ਖੂਬਸੂਰਤੀ ਦੇ ਮਾਮਲੇ 'ਚ ਉਹ ਨੌਜਵਾਨ ਅਭਿਨੇਤਰੀਆਂ ਨੂੰ ਕੜੀ ਟੱਕਰ ਦਿੰਦੀ ਹੈ।

Image Source : Instagram

ਐਮ ਐਮ ਕੀਰਵਾਨੀ (ਸੰਗੀਤਕਾਰ)

ਫ਼ਿਲਮ RRR ਦੇ ਸੁਪਰਹਿੱਟ ਗੀਤ ਨਾਟੂ- ਨਾਟੂ ਦੀ ਰਚਨਾ ਕਰਨ ਵਾਲੇ ਐਮਐਮ ਕੀਰਵਾਨੀ ਨੂੰ ਵੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਗੀਤ ਨੂੰ ਗੋਲਡਨ ਗਲੋਬ ਅਵਾਰਡਸ ਵਿੱਚ ਸਰਵੋਤਮ ਮੂਲ ਗੀਤ ਦਾ ਖਿਤਾਬ ਦਿੱਤਾ ਗਿਆ ਸੀ। ਫਿਲਹਾਲ ਇਹ ਗੀਤ ਆਸਕਰ ਦੀ ਦੌੜ 'ਚ ਵੀ ਸ਼ਾਮਿਲ ਹੈ। 'ਗਲੀ ਮੈਂ ਆਜ ਚੰਦ ਨਿਕਲਾ' ਅਤੇ 'ਆ ਭੀ ਜਾ ਆ ਭੀ ਜਾ' ਵਰਗੇ ਗੀਤ ਪਹਿਲਾਂ ਐਮਐਮ ਕੀਰਵਾਨੀ ਵੱਲੋਂ ਤਿਆਰ ਕੀਤੇ ਗਏ ਹਨ।

ਜ਼ਾਕਿਰ ਹੁਸੈਨ (ਤਬਲਾ ਵਾਦਕ)

ਜ਼ਾਕਿਰ ਹੁਸੈਨ ਇੱਕ ਮਸ਼ਹੂਰ ਤਬਲਾ ਵਾਦਕ ਅਤੇ ਤਾਲਵਾਦਕ ਹਨ। ਉਨ੍ਹਾਂ ਨੂੰ ਦੇਸ਼ ਲਈ ਕੀਤੀ ਗਈ ਬੇਮਿਸਾਲ ਅਤੇ ਵਿਲੱਖਣ ਸੇਵਾ ਲਈ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਲ 1988 ਵਿੱਚ ਪਦਮ ਸ਼੍ਰੀ ਅਤੇ 2002 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜ਼ਾਕਿਰ ਹੁਸੈਨ ਦੇ ਪਿਤਾ ਅੱਲ੍ਹਾ ਰਾਖਾ ਖ਼ਾਨ ਵੀ ਪ੍ਰਸਿੱਧ ਤਬਲਾ ਵਾਦਕ ਸਨ। ਉਸਤਾਦ ਜ਼ਾਕਿਰ ਹੁਸੈਨ ਨੇ ਛੋਟੀ ਉਮਰ ਤੋਂ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਮਹਿਜ਼ 11 ਸਾਲ ਦੀ ਉਮਰ ਵਿੱਚ ਉਨ੍ਹਾਂ ਅਮਰੀਕਾ ਵਿਖੇ ਇੱਕ ਸੰਗੀਤ ਸਮਾਰੋਹ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ।

Image Source : Instagram

ਹੋਰ ਪੜ੍ਹੋ: Kulwinder Billaa B'Day: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਹੈ ਜਨਮਦਿਨ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਦੱਸ ਦਈਏ ਕਿ ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਨੂੰ ਕੀਤਾ ਜਾਂਦਾ ਹੈ। ਇਸ ਸਾਲ 6 ਲੋਕਾਂ ਨੂੰ ਪਦਮ ਵਿਭੂਸ਼ਣ, 9 ਮਸ਼ਹੂਰ ਹਸਤੀਆਂ ਨੂੰ ਅਸਾਧਾਰਣ ਪਦਮ ਭੂਸ਼ਣ ਅਤੇ 91 ਲੋਕਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

For 2023, the President has approved conferment of 106 Padma Awards incl 3 duo cases. The list comprises 6 Padma Vibhushan, 9 Padma Bhushan & 91 Padma Shri. 19 awardees are women & the list also includes 2 persons from category of Foreigners/NRI/PIO/OCI and 7 Posthumous awardees pic.twitter.com/Gl4t6NGSzs

— ANI (@ANI) January 25, 2023

Related Post