Kulwinder Billaa B'Day: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਹੈ ਜਨਮਦਿਨ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Written by  Pushp Raj   |  February 02nd 2023 11:45 AM  |  Updated: February 02nd 2023 11:52 AM

Happy Birthday Kulwinder Billaa: ਪੰਜਾਬੀ ਗਾਇਕੀ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਜਨਮਦਿਨ ਹੈ। ਕੁਲਵਿੰਦਰ ਬਿੱਲਾ 39 ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।

kulwinder billa Image Source: Instagram

ਪੰਜਾਬੀ ਅਦਾਕਾਰ ਅਤੇ ਗਾਇਕ ਕੁਲਵਿੰਦਰ ਬਿੱਲਾ ਦਾ ਜਨਮ 2 ਫਰਵਰੀ 1984 ਨੂੰ ਹੋਇਆ ਸੀ। ਉਨ੍ਹਾਂ ਦੇ ਮਾਤਾ ਗੁਰਜੀਤ ਕੌਰ ਅਤੇ ਪਿਤਾ ਮੱਘਰ ਸਿੰਘ ਹਨ। ਕੁਲਵਿੰਦਰ ਬਿੱਲਾ ਦਾ ਜਨਮ ਸਥਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿਖੇ ਹੋਇਆ ਹੈ।

ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਕੁਲਵਿੰਦਰ ਬਿੱਲਾ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਜੱਸਰ ਹੈ ਪਰ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਮੇਸ਼ਾ ਕੁਲਵਿੰਦਰ ਬਿੱਲਾ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ ਤੇ ਇਸੇ ਨਾਮ ਨਾਲ ਉਨ੍ਹਾਂ ਦੀ ਪਛਾਣ ਬਣੀ। ਕੁਲਵਿੰਦਰ ਬਿੱਲਾ ਦੀ ਸਿੱਖਿਆ ਤੇ ਬਚਪਨ ਬਾਰੇ ਗੱਲ ਕਰੀਏ ਤਾਂ ਗਾਇਕ ਨੇ ਆਪਣੀ ਸਕੂਲੀ ਪੜਾਈ ਪਿੰਡ ਤੋਂ ਹੀ ਪੂਰੀ ਕੀਤੀ। ਇਸ ਮਗਰੋਂ ਕੁਲਵਿੰਦਰ ਨੇ ਆਪਣੀ ਅੱਗੇ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਿਲ ਕੀਤੀ। ਕੁਲਵਿੰਦਰ ਬਿੱਲਾ ਨੇ ਮਿਊਜ਼ਕ ਵਿੱਚ ਪੀਐਚਡੀ ਵੀ ਕੀਤੀ ਹੈ।

ਕੁਲਵਿੰਦਰ ਬਿੱਲਾ ਨੇ ਖ਼ੁਦ ਨੂੰ ਇੱਕ ਗਾਇਕ, ਗੀਤਕਾਰ ਅਤੇ ਅਦਾਕਾਰ ਵਜੋਂ ਪੰਜਾਬੀ ਇੰਡਸਟਰੀ ਵਿੱਚ ਸਥਾਪਿਤ ਕੀਤਾ ਹੈ। ਕੁਲਵਿੰਦਰ ਬਿੱਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕੁਲਵਿੰਦਰ ਬਿੱਲਾ ਦੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਮਿਲੀ ਹੈ। ਉਨ੍ਹਾਂ ਦਾ ਗੀਤ 'ਕਾਲੇ ਰੰਗ ਦਾ ਯਾਰ' ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।

Kulwinder Billa clears air on 'disrespecting' Sidhu Moose Wala, says 'How can I disrespect him?' Image Source: Twitter

ਕੁਲਵਿੰਦ ਨੂੰ ਉਸ ਸਮੇਂ ਪੰਜਾਬੀ ਜਗਤ ਵਿੱਚ ਵੱਡੀ ਪਛਾਣ ਮਿਲੀ ਜਦੋਂ ਉਨ੍ਹਾਂ ਨੇ 2007 ਵਿੱਚ ਇੱਕ ਡਮੀ ਗੀਤ ਆਪਣੇ ਫੋਨ ਵਿੱਚ ਰਿਕਾਰਡ ਕੀਤਾ ਸੀ ਅਤੇ ਇਸ ਗੀਤ ਨੂੰ ਬਲੂਟੂਥ ਰਾਹੀਂ ਆਪਣੇ ਦੋਸਤ ਦੇ ਮੋਬਾਈਲ ਉੱਤੇ ਭੇਜਿਆ ਜਾਂਦਾ ਸੀ।ਇਹ ਗੀਤ ਬਹੁਤ ਮਸ਼ਹੂਰ ਹੋਇਆ ਇਸ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ ਬਲੂਟੂਥ ਸਿੰਗਰ ਵੀ ਕਿਹਾ ਜਾਣ ਲੱਗਿਆ। ਕੁਲਵਿੰਦਰ ਬਿੱਲਾ ਨੇ ਕਈ ਨਾਮੀ ਗਾਇਕਾਂ ਨਾਲ ਗੀਤ ਗਾਏ ਹਨ।

ਹਾਲ ਹੀ ਵਿੱਚ ਕੁਲਵਿੰਦਰ ਬਿੱਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਾਇਕ ਨੇ ਆਪਣੇ ਬਰਥਡੇਅ ਕੇਕ ਦੀਆਂ ਤਸਵੀਰਾਂ, ਕੇਕ ਕੱਟਦੇ ਹੋਏ ਵੀਡੀਓ ਤੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਵੱਲੋਂ ਭੇਜੀਆਂ ਗਈਆਂ ਸ਼ੁਭਕਾਮਨਾਵਾਂ ਦੇ ਸੰਦੇਸ਼ ਆਪਣੀ ਇੰਸਟਾ ਸਟੋਰੀਜ਼ 'ਤੇ ਸ਼ੇਅਰ ਕੀਤੇ ਹਨ।

kulwinder billa celebrating wedding anniversary image source: Instagram

ਹੋਰ ਪੜ੍ਹੋ: ਸੋਨੂੰ ਸੂਦ ਸਾਈਬਰ ਕ੍ਰਾਈਮ ਖਿਲਾਫ ਲੜਾਈ 'ਚ ਦੇਣਗੇ ਯੋਗਦਾਨ, ਅਦਾਕਾਰ ਨੇ ਕੀਤਾ ਇੱਕ ਕਰੋੜ ਦੇ ਵਜ਼ੀਫੇ ਦਾ ਐਲਾਨ

ਗਾਇਕ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਫੈਨਜ਼ ਤੇ ਕਈ ਸਾਥੀ ਕਲਾਕਾਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਮੈਂਟ ਕਰਕੇ ਬਰਥਡੇਅ ਵਿਸ਼ ਕਰ ਰਹੇ ਹਨ। ਗਾਇਕ ਨੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network