ਅਧਰੰਗ ਦੇ ਅਟੈਕ ਨੇ ਬਦਲੀ ਅਦਾਕਾਰਾ ਸ਼ਿਖਾ ਮਲਹੋਤਰਾ ਦੀ ਜ਼ਿੰਦਗੀ

By  Rupinder Kaler December 22nd 2020 02:30 PM -- Updated: December 22nd 2020 02:36 PM

ਕੋਰੋਨਾ ਕਾਲ ਵਿੱਚ ਅਦਾਕਾਰਾ ਨੇ ਸ਼ਿਖਾ ਮਲਹੋਤਰਾਂ ਨੇ ਨਰਸ ਬਣਕੇ ਮਰੀਜਾਂ ਦੀ ਖੂਬ ਸੇਵਾ ਕੀਤੀ ਸੀ । ਜਿਸ ਤੋਂ ਬਾਅਦ ਹਰ ਕਿਸੇ ਨੇ ਉਹਨਾਂ ਦੀ ਤਾਰੀਫ ਕੀਤੀ ਸੀ । ਪਰ ਕੁਝ ਦਿਨ ਪਹਿਲਾਂ ਹੀ ਸ਼ਿਖਾ ਨੂੰ ਅਧਰੰਗ ਦਾ ਦੌਰਾ ਪਿਆ ਹੈ । ਆਪਣੀ ਸਿਹਤ ਨੂੰ ਲੈ ਕੇ ਸ਼ਿਖਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਵਿੱਚ ਸ਼ਿਖਾ ਨੇ ਖੁੱਲ ਕੇ ਗੱਲਬਾਤ ਕੀਤੀ ।

ਹੋਰ ਪੜ੍ਹੋ :

ਅਦਾਕਾਰ ਕਰਨਵੀਰ ਬੋਹਰਾ ਦੀ ਆਪਣੀ ਨਵਜਨਮੀ ਧੀ ਦੇ ਨਾਲ ਤਸਵੀਰ ਹੋਈ ਵਾਇਰਲ

ਸੁਨੀਲ ਸ਼ੈੱਟੀ ਆਪਣੇ ਫਾਰਮ ਹਾਊਸ ‘ਤੇ ਬਾਗਵਾਨੀ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਉਸ ਨੇ ਕਿਹਾ ਕਿ ‘ਮੈਂ ਆਪਣੇ ਸਰੀਰ ਨੂੰ ਲੈ ਕੇ ਲਚਾਰ ਹਾਂ ਪਰ ਜਦੋਂ ਵੀ ਮੈਂ ਆਪਣੀ ਫ਼ਿਲਮ ਕਾਂਚਲੀ ਬਾਰੇ ਸੋਚਦੀ ਹਾਂ ਤਾਂ ਮੇਰਾ ਦਿਲ ਧੜਕ ਪੈਂਦਾ ਹੈ । ਹਾਲਾਂਕਿ ਇਸ ਫ਼ਿਲਮ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ । ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜ਼ਰ ਰਹੀ ਹਾਂ ਤੇ ਸਾਰਿਆਂ ਦੇ ਸਹਿਯੋਗ ਚਾਹੁੰਦੀ ਹਾਂ ।

ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਜ਼ਿੰਮੇਵਾਰ ਹਾਂ ਤੇ ਲੋਕਾਂ ਤੋਂ ਵੀ ਹੌਂਸਲਾ ਅਫਜ਼ਾਈ ਦੀ ਉਮੀਦ ਕਰਦੀ ਹਾਂ । ਮੇਰੀ ਤਬੀਅਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਬਹੁਤ ਹੌਲੀ ਹੌਲੀ । ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਚੱਲ ਸਕਾਂਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਖਾ ਨੂੰ 10 ਦਸੰਬਰ ਨੂੰ ਅਧਰੰਗ ਦਾ ਦੌਰਾ ਪਿਆ ਸੀ ਜਿਸ ਨਾਲ ਉਹਨਾਂ ਦੇ ਸਰੀਰ ਦਾ ਇੱਕ ਹਿੱਸਾ ਖੜ੍ਹ ਗਿਆ ਹੈ ।

Related Post