ਅਧਰੰਗ ਦੇ ਅਟੈਕ ਨੇ ਬਦਲੀ ਅਦਾਕਾਰਾ ਸ਼ਿਖਾ ਮਲਹੋਤਰਾ ਦੀ ਜ਼ਿੰਦਗੀ

written by Rupinder Kaler | December 22, 2020

ਕੋਰੋਨਾ ਕਾਲ ਵਿੱਚ ਅਦਾਕਾਰਾ ਨੇ ਸ਼ਿਖਾ ਮਲਹੋਤਰਾਂ ਨੇ ਨਰਸ ਬਣਕੇ ਮਰੀਜਾਂ ਦੀ ਖੂਬ ਸੇਵਾ ਕੀਤੀ ਸੀ । ਜਿਸ ਤੋਂ ਬਾਅਦ ਹਰ ਕਿਸੇ ਨੇ ਉਹਨਾਂ ਦੀ ਤਾਰੀਫ ਕੀਤੀ ਸੀ । ਪਰ ਕੁਝ ਦਿਨ ਪਹਿਲਾਂ ਹੀ ਸ਼ਿਖਾ ਨੂੰ ਅਧਰੰਗ ਦਾ ਦੌਰਾ ਪਿਆ ਹੈ । ਆਪਣੀ ਸਿਹਤ ਨੂੰ ਲੈ ਕੇ ਸ਼ਿਖਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਵਿੱਚ ਸ਼ਿਖਾ ਨੇ ਖੁੱਲ ਕੇ ਗੱਲਬਾਤ ਕੀਤੀ । ਹੋਰ ਪੜ੍ਹੋ :

ਉਸ ਨੇ ਕਿਹਾ ਕਿ ‘ਮੈਂ ਆਪਣੇ ਸਰੀਰ ਨੂੰ ਲੈ ਕੇ ਲਚਾਰ ਹਾਂ ਪਰ ਜਦੋਂ ਵੀ ਮੈਂ ਆਪਣੀ ਫ਼ਿਲਮ ਕਾਂਚਲੀ ਬਾਰੇ ਸੋਚਦੀ ਹਾਂ ਤਾਂ ਮੇਰਾ ਦਿਲ ਧੜਕ ਪੈਂਦਾ ਹੈ । ਹਾਲਾਂਕਿ ਇਸ ਫ਼ਿਲਮ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ । ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜ਼ਰ ਰਹੀ ਹਾਂ ਤੇ ਸਾਰਿਆਂ ਦੇ ਸਹਿਯੋਗ ਚਾਹੁੰਦੀ ਹਾਂ । ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਜ਼ਿੰਮੇਵਾਰ ਹਾਂ ਤੇ ਲੋਕਾਂ ਤੋਂ ਵੀ ਹੌਂਸਲਾ ਅਫਜ਼ਾਈ ਦੀ ਉਮੀਦ ਕਰਦੀ ਹਾਂ । ਮੇਰੀ ਤਬੀਅਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਬਹੁਤ ਹੌਲੀ ਹੌਲੀ । ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਚੱਲ ਸਕਾਂਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਖਾ ਨੂੰ 10 ਦਸੰਬਰ ਨੂੰ ਅਧਰੰਗ ਦਾ ਦੌਰਾ ਪਿਆ ਸੀ ਜਿਸ ਨਾਲ ਉਹਨਾਂ ਦੇ ਸਰੀਰ ਦਾ ਇੱਕ ਹਿੱਸਾ ਖੜ੍ਹ ਗਿਆ ਹੈ ।

0 Comments
0

You may also like