‘ਕਾਮਯਾਬੀ’ ਤੇ ‘ਪੁਰਾਣੇ ਦਿਨਾਂ ਦੀ ਕਹਾਣੀ’ ਨੂੰ ਪੇਸ਼ ਕਰ ਰਿਹਾ ਹੈ ਪਰਮੀਸ਼ ਵਰਮਾ ਦਾ ਨਵਾਂ ਗੀਤ ‘ਚੱਲ ਓਏ’, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਪਰਮੀਸ਼ ਵਰਮਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣ ਲਈ ਹੈ। ਉਨ੍ਹਾਂ ਦਾ ਨਵਾਂ ਗੀਤ ‘ਚੱਲ ਓਏ’ ਰਿਲੀਜ਼ ਹੋ ਚੁੱਕਿਆ ਹੈ। ‘ਚੱਲ ਓਏ’ ਗੀਤ ਨੂੰ ਪਰਮੀਸ਼ ਵਰਮਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਪੁਰਾਣੇ ਸਟਰਗਲ ਵਾਲੇ ਦਿਨਾਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਗੀਤ ‘ਚ ਉਨ੍ਹਾਂ ਦੇ ਪਹਿਲਾਂ ਆਏ ਗੀਤ ‘ਆ ਲੈ ਚੱਕ ਮੈਂ ਆ ਗਿਆ’ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ।
View this post on Instagram
ਹੋਰ ਵੇਖੋ:ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ
ਗੀਤ ਦੇ ਬੋਲ ਲਾਡੀ ਚਾਹਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਸੰਗੀਤਕਾਰ ਜੋੜੀ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਲੋਕਾਂ ਦੇ ਬਦਲੇ ਚਿਹਰਿਆਂ ਦੀਆਂ ਸੱਚਾਈਆਂ ਤੋਂ ਰੂਬਰੂ ਕਰਦਾ ਇਹ ਗੀਤ ਪਰਮੀਸ਼ ਵਰਮਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਵੀ ਸ਼ਾਨਦਾਰ ਬਣਾਈ ਗਈ ਹੈ ਜਿਸ ‘ਚ ਪਰਮੀਸ਼ ਵਰਮਾ ਦੇ ਜ਼ਿੰਦਗੀ ਦੇ ਚੰਗੇ-ਮਾੜੇ ਸਮੇਂ ਦੇ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ਦਰਸ਼ਕਾਂ ਦੇ ਸਨਮੁਖ ਹੋਈ ਸੀ। ਉਨ੍ਹਾਂ ਦੀ ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਵਾਹ ਵਾਹੀ ਖੱਟਣ ‘ਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਉਹ ਹਿੰਦੀ ਫ਼ਿਲਮ ਸਿੰਘਮ ਦੀ ਰੀਮੇਕ ਪੰਜਾਬੀ ਸਿੰਘਮ ‘ਚ ਨਜ਼ਰ ਆਉਣਗੇ। ਇਹ ਫ਼ਿਲਮ 9 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।