ਪੁਰਾਣੀ ਲੁੱਕ ‘ਚ ਵਾਪਿਸ ਆਏ ਪਰਮੀਸ਼ ਵਰਮਾ, ਦੱਸਿਆ ਕਿਉਂ ਕਟਵਾਈ ਸੀ ਸਟਾਈਲਿਸ਼ ਦਾੜ੍ਹੀ-ਮੁੱਛਾਂ

By  Lajwinder kaur October 20th 2022 06:47 PM -- Updated: October 20th 2022 06:58 PM

Parmish Verma News: ਪੰਜਾਬੀ ਮਨੋਰੰਜਨ ਜਗਤ ਦੇ ਮਲਟੀਸਟਾਰ ਕਲਾਕਾਰ ਪਰਮੀਸ਼ ਵਰਮਾ ਨੇ ਹਾਲ ਹੀ 'ਚ ਇੱਕ ਵੀਡੀਓ ਸੁਨੇਹਾ ਪੋਸਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪਰਮੀਸ਼ ਵਰਮਾ ਨੇ ਆਪਣੇ ਕਲੀਨਸ਼ੇਵ ਲੁੱਕ ਬਾਰੇ ਵਿਸਥਾਰ ਨਾਲ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਵਧਾਈ ਵਾਲੇ ਸੁਨੇਹੇ ਦੇਣ ਲਈ।

ਹੋਰ ਪੜ੍ਹੋ :'Dilwale Dulhania Le Jayenge' ਦੇ 27 ਸਾਲ ਪੂਰੇ, ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ ਰਾਜ-ਸਿਮਰਨ ਦਾ ਰੋਮਾਂਸ

Parmish Verma enjoys fatherhood and kisses his little daughter image source: Instagramਐਕਟਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਲੀਨਸ਼ੇਵ ਆਪਣੇ ਆਉਣ ਵਾਲੇ ਪ੍ਰਾਜੈਕਟ ਕਰਨ ਹੋਇਆ ਸੀ ਪਰ ਮੈਨੂੰ ਇਸ ਲੁੱਕ 'ਚ ਵੇਖ ਕੇ ਮੇਰੇ ਪ੍ਰਸ਼ੰਸਕ ਕਾਫ਼ੀ ਨਰਾਜ਼ ਵੀ ਹੋਏ ਸਨ।

ਉਹ ਸਾਰੇ ਕਮੈਂਟਾਂ ਕਰਕੇ ਮੈਨੂੰ ਇਸ ਲੁੱਕ ਬਾਰੇ ਹੀ ਪੁੱਛ ਰਹੇ ਸਨ। ਸੋ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਦਾੜ੍ਹੀ-ਮੁੱਛਾਂ ਆਪਣੇ ਆਉਣ ਵਾਲੇ ਪ੍ਰਾਜੈਕਟ ਕਾਰਨ ਕਟਵਾਈਆਂ ਸਨ। ਇਸ ਬਾਰੇ ਹੋਰ ਅਪਡੇਟ ਤੁਹਾਨੂੰ ਬਹੁਤ ਜਲਦ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਫ਼ਿਲਮ ਤਬਾਹ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਤਬਾਹ ਕਬੀਰ ਸਿੰਘ ਵਰਗੀ ਨਹੀਂ, ਇਹ ਇੱਕ ਵੱਖਰੀ ਕਹਾਣੀ ਹੈ ਜੋ ਕਿ ਤੁਹਾਨੂੰ ਜਲਦ ਟ੍ਰੇਲਰ ‘ਚ ਨਜ਼ਰ ਆਵੇਗੀ।

parmish verma shares his new look picture with fans image source: Instagram

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਧੀ ਸਦਾ ਦੇ ਹੋਣ ਦੀਆਂ ਵਧਾਈਆਂ ਦਿੱਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਖ਼ਾਸ ਦੋਸਤ ਲਾਡੀ ਚਾਹਲ ਦੀ ਆਉਣ ਵਾਲੀ ਐਲਬਮ 'Forever' ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬਹੁਤ ਜਲਦ ਲਾਡੀ ਆਪਣੀ ਡੈਬਿਊ ਐਲਬਮ ਨਾਲ ਤੁਹਾਡੇ ਸਾਰਿਆਂ ਦੇ ਸਨਮੁਖ ਹੋਣ ਜਾ ਰਿਹਾ ਹੈ। ਵੀਡੀਓ ਦੇ ਅੰਤ 'ਚ ਪਰਮੀਸ਼ ਵਰਮਾ ਨੇ ਕਿਹਾ ਕਿ ਮੈਂ ਇੱਕ ਵਾਰ ਮੁੜ ਤੋਂ ਦਾੜ੍ਹੀ-ਮੁੱਛਾਂ ਕਟਵਾਉਣੀਆਂ ਹਨ, ਬਸ ਕਮੈਂਟਾਂ 'ਚ ਗਾਲ੍ਹਾਂ ਘੱਟ ਕੱਢਣਾ।

image source: Instagram

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਕੁਝ ਹਫ਼ਤੇ ਪਹਿਲਾ ਹੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਦੇ ਚਿਹਰੇ ਤੋਂ ਸਟਾਈਲਿਸ਼ ਦਾੜ੍ਹੀ ਤੇ ਮੁੱਛਾਂ ਗਾਇਬ ਨਜ਼ਰ ਆਈਆਂ ਸਨ। ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਲਿਖਿਆ ਸੀ, ''ਜਿਵੇਂ-ਜਿਵੇਂ ਕੈਮਰੇ ਦਾ ਲੈਂਜ਼ ਬਦਲਦਾ ਹੈ, ਤਿਵੇਂ-ਤਿਵੇਂ ਇੱਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ, ਮੈਂ ਆਪਣੇ ਅੰਦਰ ਇੱਕ ਨਵਾਂ ਪਰਮੀਸ਼ ਲੱਭਦਾ ਹਾਂ ਅਤੇ ਹਰ ਵਾਰ ਤੁਹਾਡੇ ਦਿਲ 'ਚ ਇੱਕ ਨਵੀਂ ਥਾਂ ਲੱਭਣ ਲਈ ਮੈਂ ਆਪਣੀ ਪਹਿਚਾਣ ਨੂੰ ਬਦਲਦਾ ਹਾਂ।'' ਪਰਮੀਸ਼ ਵਰਮਾ ਦੀ ਇਹ ਲੁੱਕ ਦੇਖ ਕੇ ਪ੍ਰਸ਼ੰਸਕ ਕੁਝ ਪ੍ਰੇਸ਼ਾਨ ਹੋ ਗਏ ਸਨ। ਪਰ ਹੁਣ ਤਾਜ਼ਾ ਵੀਡੀਓ ਦੇਖ ਕੇ ਪ੍ਰਸ਼ੰਸਕ ਖੁਸ਼ ਨੇ ਪਰਮੀਸ਼ ਆਪਣੀ ਪੁਰਾਣੀ ਲੁੱਕ 'ਚ ਵਾਪਿਸ ਆ ਗਏ ਹਨ।

 

 

View this post on Instagram

 

A post shared by ??????? ????? (@parmishverma)

Related Post